ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਗੜਬੜੀ ਕਾਰਨ ਉੱਤਰੀ-ਪੱਛਮੀ ਭਾਰਤ 'ਚ ਮਾਨਸੂਨ ਦੀ ਤੇਜ਼ੀ 'ਚ ਕਮੀ ਆਈ ਹੈ ਅਤੇ ਉਸ ਨੂੰ ਦਿੱਲੀ ਪਹੁੰਚਣ 'ਚ 7 ਤੋਂ 10 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਮੌਸਮ ਵਿਭਾਗ ਦੇ ਖੇਤਰੀ ਕੇਂਦਰੀ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ,''ਪਛੁਆ ਹਵਾਵਾਂ 'ਚ ਕੁਝ ਪ੍ਰਤੀਕੂਲ ਤਬਦੀਲੀ ਹੋਣ ਕਾਰਨ ਦੱਖਣ-ਪੱਛਮ ਮਾਨਸੂਨ ਦੇ ਉੱਤਰ-ਪੱਛਮੀ ਹਿੱਸੇ ਦੇ ਬਾਕੀ ਹਿੱਸੇ 'ਚ ਪਹੁੰਚਣ 'ਚ ਦੇਰੀ ਹੋਈ ਹੈ। ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਪ੍ਰਤੀ ਸੂਚਨਾ ਦਿੱਤੀ ਜਾਵੇਗੀ।''
ਉਨ੍ਹਾਂ ਕਿਹਾ,''ਇਹ ਦੇਰੀ 7 ਤੋਂ 10 ਦਿਨਾਂ ਦੀ ਹੋ ਸਕਦੀ ਹੈ। ਕੱਲ ਯਾਨੀ ਬੁੱਧਵਾਰ ਨੂੰ ਸਥਿਤੀ ਜ਼ਿਆਦਾ ਸਪੱਸ਼ਟ ਹੋਵੇਗੀ।'' ਮੌਸਮ ਵਿਭਾਗ ਨੇ ਪਹਿਲੇ ਅਨੁਮਾਨ ਲਗਾਇਆ ਸੀ ਕਿ ਮਾਨਸੂਨ ਤੈਅ ਸਮੇਂ ਤੋਂ 12 ਦਿਨ ਪਹਿਲਾਂ ਕਰੀਬ 15 ਜੂਨ ਦਿੱਲੀ ਪਹੁੰਚੇਗਾ। ਆਮ ਤੌਰ 'ਤੇ ਮਾਨਸੂਨ 27 ਜੂਨ ਤੱਕ ਦਿੱਲੀ ਪਹੁੰਚਦਾ ਹੈ ਅਤੇ 8 ਜੁਲਾਈ ਤੱਕ ਪੂਰੇ ਭਾਰਤ 'ਚ ਛਾ ਜਾਂਦਾ ਹੈ। ਵਿਭਾਗ ਅਨੁਸਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਹਲਕਾ ਮੀਂਹ ਪੈ ਸਕਦਾ ਹੈ। ਪਿਛਲੇ ਸਾਲ ਮਾਨਸੂਨ 25 ਜੂਨ ਨੂੰ ਦਿੱਲੀ ਪਹੁੰਚਿਆ ਸੀ ਅਤੇ 29 ਜੂਨ ਤੱਕ ਪੂਰੇ ਦੇਸ਼ 'ਚ ਛਾ ਗਿਆ ਸੀ।
ਸੰਸਦੀ ਕਮੇਟੀ ਨੇ ਟਵਿੱਟਰ ਨੂੰ 18 ਜੂਨ ਨੂੰ ਕੀਤਾ ਤਲਬ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
NEXT STORY