ਇਸਲਾਮਾਬਾਦ— ਪਾਕਿਸਤਾਨ ਦੇ ਇਕ ਬੱਚੇ ਦੇ ਪਰਿਵਾਰ ਨੇ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਭਾਰਤ ਵਿਚ ਉਸ ਦੇ ਬੋਨ ਮੈਰੋ ਦੇ ਇਲਾਜ ਨੂੰ ਲੈ ਕੇ ਮੈਡੀਕਲ ਵੀਜ਼ਾ ਦੇਣ ਲਈ ਸ਼ੁਕਰੀਆ ਅਦਾ ਕੀਤਾ। ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਸੋਸ਼ਲ ਮੀਡੀਆ 'ਤੋ ਲੋਕਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ।
ਬੀਤੇ ਹਫਤੇ ਪਾਕਿਸਤਾਨ ਦੀ ਰਹਿਣ ਵਾਲੀ ਲਤਾ ਸ਼ਾਰਦਾ ਨੇ ਸੁਸ਼ਮਾ ਨੂੰ ਆਪਣੇ ਰਿਸ਼ਤੇਦਾਰ ਨੂੰ ਮੈਡੀਕਲ ਵੀਜ਼ਾ ਦੇਣ ਦੀ ਅਪੀਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਬੱਚੇ ਦਾ ਭਾਰਤ ਵਿਚ ਤੁਰੰਤ ਬੋਨ ਮੈਰੋ ਦਾ ਇਲਾਜ ਕੀਤਾ ਜਾਣਾ ਜ਼ਰੂਰੀ ਹੈ।
ਸੋਮਵਾਰ ਨੂੰ ਔਰਤ ਨੇ ਟਵੀਟ ਕਰ ਦੱਸਿਆ ਕਿ ਉਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਵੀਜ਼ਾ ਦਾ ਆਵੇਦਨ ਮਨਜ਼ੂਰ ਕਰ ਲਿਆ ਗਿਆ ਹੈ। ਸੁਸ਼ਮਾ ਨੇ ਸੋਮਵਾਰ ਨੂੰ ਬੱਚੇ ਦੀ ਤਸਵੀਰ ਦੇ ਨਾਲ ਲਤਾ ਦੇ 'ਧੰਨਵਾਦ ਸੰਦੇਸ਼' ਨੂੰ ਟਵਿੱਟਰ 'ਤੇ ਸਾਝਾ ਕੀਤਾ ਹੈ।
ਭਾਰਤ ਰਤਨ ਉਸਤਾਦ ਬਿਸਮਿੱਲ੍ਹਾ ਖਾਂ ਦੇ ਐਵਾਰਡ ਨੂੰ ਖਾ ਗਈ ਸਿਓਂਕ
NEXT STORY