ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਪੰਜਾਬ ਵਿਚ ਇਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਚੌਕਸੀ ਵਧਾਈ ਗਈ ਹੈ। ਇਸੇ ਤਹਿਤ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਡਾਕਟਰ ਗੁਲਨੀਤ ਸਿੰਘ ਖੁਰਾਨਾ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਅੱਜ ਗਸ਼ਤ ਦੌਰਾਨ ਇਕ ਔਰਤ ਨੂੰ 17 ਕਿਲੋਗ੍ਰਾਮ ਗਾਂਜੇ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਦੇਰ ਸ਼ਾਮ ਪੁਲਸ ਪਾਰਟੀ ਜਿਸ ਵਿੱਚ ਏ. ਐੱਸ. ਆਈ. ਸੁਰਜੀਤ ਸਿੰਘ, ਹੈੱਡ ਕਾਂਸਟੇਬਲ ਕੁਲਵੀਰ ਸਿੰਘ, ਲੇਡੀਜ ਕਾਂਸਟੇਬਲ ਜਸਕਰਨ ਕੌਰ ਆਦਿ ਸਾਸ਼ਲ ਸਨ, ਗਸ਼ਤ ਕਰਦੇ ਹੋਏ ਪਿੰਡ ਸਾਹਪੁਰ ਬੇਲਾ ਲਿੰਕ ਰੋਡ ਵੱਲ ਜਾ ਰਹੇ ਸਨ। ਇਸ ਦੌਰਾਨ ਰੇਲਵੇ ਫਾਟਕਾਂ ਨਜ਼ਦੀਕ ਇਕ ਔਰਤ ਸਾਹਮਣੇ ਤੋਂ ਪੈਦਲ ਵਜਨਦਾਰ ਥੈਲਾ ਚੁੱਕੀ ਆ ਰਹੀ ਸੀ, ਜਿਸ ਨੇ ਸਾਹਮਣੇ ਆਉਂਦੀ ਪੁਲਸ ਪਾਰਟੀ ਨੂੰ ਵੇਖ ਕੇ ਆਪਣਾ ਥੈਲਾ ਸਾਈਡ 'ਤੇ ਝਾੜੀਆਂ ਵੱਲ ਸੁਟ ਦਿੱਤਾ ਅਤੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੀ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਇਸ ਨੂੰ ਸੱਕ ਦੇ ਆਧਾਰ ਉੱਪਰ ਰੋਕ ਲਿਆ ਅਤੇ ਲੇਡੀਜ ਕਾਂਸਟੇਬਲ ਜਸਕਰਨ ਕੋਰ ਵੱਲੋਂ ਇਸ ਦਾ ਨਾਮ ਅਤੇ ਪਤਾ ਪੁੱਛਿਆ ਗਿਆ ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਲਖਬੀਰ ਲੰਡਾ ਗੈਂਗ ਦੇ ਦੋ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਉਕਤ ਔਰਤ ਨੇ ਆਪਣਾ ਨਾਮ ਭਾਗੋ ਪਤਨੀ ਲੇਟ ਰਾਜੂ ਵਾਸੀ ਰਾਜਸਥਾਨੀ ਝੁੱਗੀਆਂ ਨੇੜੇ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਪਿੰਡ ਜਿਓਵਾਲ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੱਸਿਆ। ਜਦੋਂ ਉਸ ਨੂੰ ਥੈਲੇ ਵਿੱਚ ਕੀ ਹੈ, ਬਾਰੇ ਪੁੱਛਿਆ ਤਾਂ ਇਸ ਨੇ ਦੱਸਿਆ ਕਿ ਥੈਲੇ ਵਿੱਚ ਗਾਂਜਾ ਹੈ। ਜਿਸ ਤੋਂ ਬਾਅਦ ਏ. ਐੱਸ. ਆਈ. ਸੁਰਜੀਤ ਸਿੰਘ ਨੇ ਇਸ ਬਾਰੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੂਚਨਾ ਦਿੱਤੀ ਅਤੇ ਮੌਕੇ ਉੱਪਰ ਸਮਰੱਥ ਅਧਿਕਾਰੀ ਨੂੰ ਭੇਜਣ ਲਈ ਕਿਹਾ। ਮੌਕੇ 'ਤੇ ਏ. ਐੱਸ. ਆਈ. ਚਰਨ ਸਿੰਘ ਚੌਂਕੀ ਇੰਚਾਰਜ ਭਰਤਗੜ ਨੂੰ ਭੇਜਿਆ ਗਿਆ, ਜਿਨ੍ਹਾਂ ਵੱਲੋਂ ਮੌਕੇ ਉੱਪਰ ਜਾ ਕੇ ਥੈਲੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਗਾਂਜਾ ਪਾਇਆ ਗਿਆ। ਜਿਸ ਨੂੰ ਤੋਲਣ ਉੱਪਰ ਇਸ ਦਾ ਵਜਨ 17 ਕਿਲੋਗ੍ਰਾਮ ਹੋਇਆ। ਪੁਲਸ ਵੱਲੋਂ ਭਾਗੋ ਖ਼ਿਲਾਫ਼ ਧਾਰਾ 20-61-85 ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਉਕਤ ਔਰਤ ਨਾਜਾਇਜ਼ ਤੌਰ 'ਤੇ ਸ਼ਰਾਬ ਅਤੇ ਗਾਂਜਾ ਵੇਚਣ ਦੀ ਆਦੀ ਹੈ। ਇਸ ਦੇ ਖ਼ਿਲਾਫ਼ ਪਹਿਲਾਂ ਵੀ ਕਈ ਪਰਚੇ ਦਰਜ ਹੋ ਚੁੱਕੇ ਹਨ, ਹੁਣ ਵੀ ਇਹ ਗਾਂਜਾ ਵੇਚਣ ਲਈ ਆਪਣੀ ਝੁੱਗੀ ਵੱਲ ਲੈ ਕੇ ਜਾ ਰਹੇ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਕਤ ਔਰਤ ਪਾਸ ਵੱਡੀ ਮਾਤਰਾ ਵਿੱਚ ਗਾਂਜਾ ਕਿੱਥੋਂ ਆਇਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਭਰਾ ਦੀਆਂ ਅੱਖਾਂ ਸਾਹਮਣੇ ਹੋਈ ਭੈਣ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਬੀਬੀ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਣੋ ਕੀ ਹੈ ਸੱਚਾਈ
NEXT STORY