ਗੁਹਾਟੀ (ਭਾਸ਼ਾ) - ਬਿਹਾਰ ਦੇ ਚੋਣ ਨਤੀਜਿਆਂ ਤੋਂ ਬਾਅਦ ਆਸਾਮ ਦੇ ਇਕ ਕੈਬਨਿਟ ਮੰਤਰੀ ਦੀ ਸੋਸ਼ਲ ਮੀਡੀਆ ’ਤੇ ‘ਗੋਭੀ ਦੀ ਖੇਤੀ’ ਵਾਲੀ ਤਸਵੀਰ ਪੋਸਟ ਕਰਨ ਲਈ ਤਿੱਖੀ ਆਲੋਚਨਾ ਕੀਤੀ ਗਈ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ ਸਪੱਸ਼ਟ ਤੌਰ ’ਤੇ ਭਾਗਲਪੁਰ ਦੇ ਫਿਰਕੂ ਦੰਗਿਆਂ ਦਾ ਹਵਾਲਾ ਹੈ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ’ਤੇ ਸਵਾਲ ਉਠਾਏ ਹਨ ਤੇ ਇਸ ਨੂੰ ਸਿਆਸੀ ਵਿਚਾਰ-ਵਟਾਂਦਰੇ ਦਾ ਹੇਠਲਾ ਪੱਧਰ ਕਿਹਾ ਹੈ।
ਪੜ੍ਹੋ ਇਹ ਵੀ : ਸ਼ਿਮਲਾ: CBSE ਸਕੂਲਾਂ 'ਚ ਨਿਯੁਕਤੀ ਲਈ ਹੁਣ ਪ੍ਰਿੰਸੀਪਲ ਨੂੰ ਵੀ ਦੇਣਾ ਪਵੇਗਾ ਲਿਖਤੀ ਟੈਸਟ
ਆਸਾਮ ਦੇ ਕੈਬਨਿਟ ਮੰਤਰੀ ਅਸ਼ੋਕ ਸਿੰਘਲ ਨੇ ਸ਼ੁੱਕਰਵਾਰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਫੁੱਲਗੋਭੀ ਦੀ ਖੇਤੀ ਦੀ ਇਕ ਫੋਟੋ ਸਾਂਝੀ ਕੀਤੀ ਸੀ, ਜਿਸ ਦਾ ਸਿਰਲੇਖ ਸੀ ‘ਬਿਹਾਰ ਨੇ ਫੁੱਲਗੋਭੀ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ।’ ਸਿੰਘਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਆਸਾਮ ਕਾਂਗਰਸ ਇਕਾਈ ਦੇ ਪ੍ਰਧਾਨ ਤੇ ਲੋਕ ਸਭਾ ’ਚ ਪਾਰਟੀ ਦੇ ਡਿਪਟੀ ਲੀਡਰ ਗੌਰਵ ਗੋਗੋਈ ਨੇ ‘ਐਕਸ’ ’ਤੇ ਲਿਖਿਆ ਕਿ ਬਿਹਾਰ ਦੇ ਚੋਣ ਨਤੀਜਿਆਂ ਨੂੰ ਵੇਖਦਿਆਂ ਆਸਾਮ ਦੇ ਇਕ ਕੈਬਨਿਟ ਮੰਤਰੀ ਵੱਲੋਂ ‘ਗੋਭੀ ਦੇ ਖੇਤ’ ਦੀ ਫੋਟੋ ਦੀ ਵਰਤੋਂ ਸਿਆਸੀ ਵਿਚਾਰ-ਵਟਾਂਦਰੇ ’ਚ ਇਕ ਨਵੀਂ ਤੇ ਹੈਰਾਨ ਕਰਨ ਵਾਲੀ ਨੀਵੇਂ ਪੱਧਰ ਦੀ ਹਰਕਤ ਹੈ। ਇਹ ਅਸ਼ੋਭਨੀਕ ਤੇ ਸ਼ਰਮਨਾਕ ਦੋਵੇਂ ਹੈ।
ਪੜ੍ਹੋ ਇਹ ਵੀ : ਜੰਮੂ-ਕਸ਼ਮੀਰ ਧਮਾਕੇ ਦੀ ਖੌਫਨਾਕ CCTV ਫੁਟੇਜ ਆਈ ਸਾਹਮਣੇ, 300 ਮੀਟਰ ਦੂਰ ਜਾ ਕੇ ਡਿੱਗੇ ਟੁਕੜੇ
ਉਨ੍ਹਾਂ ਕਿਹਾ ਕਿ ਇਹ ਫੋਟੋ 1989 ਦੇ ਲੋਗੇਨ ਕਤਲੇਆਮ ਨਾਲ ਵਿਆਪਕ ਤੌਰ ’ਤੇ ਜੁੜੀ ਹੋਈ ਹੈ, ਜਿੱਥੇ ਭਾਗਲਪੁਰ ਹਿੰਸਾ ਦੌਰਾਨ 116 ਮੁਸਲਮਾਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਨ੍ਹਾਂ ਦੀਆਂ ਲਾਸ਼ਾਂ ਫੁੱਲ ਗੋਭੀ ਦੇ ਖੇਤਾਂ ’ਚ ਲੁਕੋ ਦਿੱਤੀਆਂ ਗਈਆਂ ਸਨ। ਗੋਗੋਈ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੁਖਾਂਤ ਦਾ ਇਸ ਤਰੀਕੇ ਨਾਲ ਹਵਾਲਾ ਦੇਣਾ ਦਰਸਾਉਂਦਾ ਹੈ ਕਿ ਜਨਤਕ ਜੀਵਨ ’ਚ ਕੁਝ ਲੋਕ ਕਿਸ ਹੱਦ ਤੱਕ ਡਿੱਗ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਸਰਮਾ ਇਕ ਅਜਿਹੀ ਮਾਨਸਿਕਤਾ ਨੂੰ ਉਤਸ਼ਾਹਿਤ ਕਰ ਰਹੇ ਹਨ ਜੋ ਭਾਰਤੀ ਘੱਟ ਗਿਣਤੀਆਂ ਨੂੰ ਨਫ਼ਰਤ ਕਰਦੀ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਅਾਸਾਮ ਅਜਿਹਾ ਨਹੀਂ ਹੈ। ਆਸਾਮ ਸ਼ੰਕਰਦੇਵ, ਲਚਿਤ ਬੋਰਫੁਕਨ ਤੇ ਅਜਾਨ ਪੀਰ ਵਰਗੇ ਮਹਾਨ ਵਿਅਕਤੀਆਂ ਦੀ ਧਰਤੀ ਹੈ।
ਪੜ੍ਹੋ ਇਹ ਵੀ : ਮੁਜ਼ੱਫਰਪੁਰ 'ਚ ਰੂਹ ਕੰਬਾਊ ਘਟਨਾ: ਘਰ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, 5 ਹੋਰ ਝੁਲਸੇ
ਹਿੰਦੂਆਂ ਅਤੇ ਸਿੱਖਾਂ ਵਿਚਾਲੇ ਫੁੱਟ ਪਾਉਣ ਲਈ ਖਾਲਿਸਤਾਨੀਆਂ ਦੀ ਵਰਤੋਂ ਕਰ ਰਿਹਾ ਹੈ ਪਾਕਿਸਤਾਨ
NEXT STORY