ਨਵੀਂ ਦਿੱਲੀ, (ਏਜੰਸੀ)- ਦਿੱਲੀ ਸਰਕਾਰ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਤਿਲਕ ਨਗਰ ਇਲਾਕੇ ’ਚ ਇਕ ਸਥਾਨਕ ਨੌਜਵਾਨ ਨੂੰ ਥੱਪੜ ਮਾਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਮੰਤਰੀ ਇਕ ਨਿਰਮਾਣ ਅਧੀਨ ਸੜਕ ਦਾ ਨਿਰੀਖਣ ਕਰਨ ਪਹੁੰਚੇ ਸਨ। ਉੱਥੇ ਸਥਾਨਕ ਵਿਧਾਇਕ ਜਰਨੈਲ ਸਿੰਘ ਵੀ ਪਹੁੰਚ ਗਏ ਅਤੇ ਸੜਕ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉਠਾਉਣ ਲੱਗੇ। ਦੋਵਾਂ ਵਿਚਾਲੇ ਬਹਿਸ ਛਿੜ ਗਈ। ਇਸੇ ਦੌਰਾਨ ਪ੍ਰਵੇਸ਼ ਵਰਮਾ ਤੈਸ਼ ’ਚ ਆ ਗਏ। ਜਦੋਂ ਮੰਤਰੀ ਨੇ ਇਕ ਨੌਜਵਾਨ ਨੂੰ ਥੱਪੜ ਮਾਰਿਆ, ਉਦੋਂ ਕਿਸੇ ਨੇ ਵੀਡੀਓ ਰਿਕਾਰਡ ਕਰ ਲਈ ਸੀ।
ਨੌਜਵਾਨ ਨੂੰ ਥੱਪੜ ਮਾਰਨ ਦੇ ਦੋਸ਼ ਨੂੰ ਲੈ ਕੇ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਇਹ ਸੱਤਾ ਦਾ ਹੰਕਾਰ ਹੈ। ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਵਰਮਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਉੱਥੇ ਹੀ ਪ੍ਰਵੇਸ਼ ਵਰਮਾ ਨੇ ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ’ਤੇ ਰਿਸ਼ਵਤ ਮੰਗਣ ਦਾ ਦੋਸ਼ ਲਾਇਆ। ਪ੍ਰਵੇਸ਼ ਵਰਮਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਇਕ ਵੀਡੀਓ ਜੋ ਆਮ ਆਦਮੀ ਪਾਰਟੀ ਵਾਲੇ ਚਲਾ ਰਹੇ ਹਨ, ਉਸ ਦੇ ਪਿੱਛੇ ਦੀ ਸੱਚਾਈ ਜਾਣ ਲਵੋ। ਜਰਨੈਲ ਸਿੰਘ ਦੇ ਵਰਕਰਾਂ ਨੇ ਮੇਰੇ ਪਰਿਵਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਕੋਈ ਵੀ ਵਿਅਕਤੀ ਤੈਸ਼ ’ਚ ਆ ਕੇ ਜੋ ਕਰੇਗਾ ਉਹ ਮੈਂ ਕੀਤਾ।
'ਸੰਤਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਭੇਜਾਂਗੇ ਜੇਲ', CM ਸ਼ੁਭੇਂਦੂ ਨੇ ਕਰ 'ਤਾ ਵੱਡਾ ਐਲਾਨ
NEXT STORY