ਸਤਨਾ (ਮੱਧ ਪ੍ਰਦੇਸ਼), (ਭਾਸ਼ਾ)- ਮੱਧ ਪ੍ਰਦੇਸ਼ ਸਰਕਾਰ ’ਚ ਮੰਤਰੀ ਅਤੇ ਸਤਨਾ ਦੀ ਰੈਗਾਂਵ ਸੀਟ ਤੋਂ ਵਿਧਾਇਕ ਪ੍ਰਤਿਮਾ ਬਾਗਰੀ ਦੇ ਛੋਟੇ ਭਰਾ ਨੂੰ ਗਾਂਜਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਵਿਰੋਧੀ ਦਲ ਕਾਂਗਰਸ ਨੇ ਸੂਬਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੱਧ ਪ੍ਰਦੇਸ਼ ’ਚ ‘ਡਰੱਗਸ-ਨੈੱਟਵਰਕ’ ਨਹੀਂ, ਹੁਣ ‘ਭਾਜਪਾ ਰਿਸ਼ਤੇਦਾਰ ਨੈੱਟਵਰਕ’ ਸਰਗਰਮ ਹੈ।
ਕਾਂਗਰਸ ਦੀ ਪ੍ਰਦੇਸ਼ ਇਕਾਈ ਨੇ ‘ਐਕਸ’ ’ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਇਕ ਪੱਤਰਕਾਰ ਪ੍ਰਤਿਮਾ ਬਾਗਰੀ ਤੋਂ ਇਹ ਸਵਾਲ ਕਰ ਰਿਹਾ ਹੈ ਕਿ ਉਨ੍ਹਾਂ ਦਾ ਭਰਾ ਗਾਂਜਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਹੋਇਆ ਹੈ। ਇਸ ਦੇ ਜਵਾਬ ’ਚ ਉਨ੍ਹਾਂ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਜ਼ਬਰਦਸਤੀ ਦੀ ਗੱਲ ਕਿਉਂ ਕਰਦੇ ਹੋ ਤੁਸੀਂ ਲੋਕ?’’ ਰਾਮਪੁਰ ਬਘੇਲਾਨ ਪੁਲਸ ਨੇ ਮੁਖ਼ਬਰੀ ਦੀ ਸੂਚਨਾ ’ਤੇ ਸੋਮਵਾਰ ਸਵੇਰੇ ਮਰੌਹਾ ਨਿਵਾਸੀ ਪੰਕਜ ਸਿੰਘ ਬਘੇਲ ਦੇ ਮਕਾਨ ਦੇ ਸਾਹਮਣੇ ਬਣੇ ਇਕ ਟੀਨ ਦੇ ਸ਼ੈੱਡ ਹੇਠ ਰੱਖੀਆਂ ਝੋਨੇ ਦੀਆਂ ਬੋਰੀਆਂ ’ਚੋਂ ਗਾਂਜੇ ਦੇ ਪੈਕੇਟ ਬਰਾਮਦ ਕੀਤੇ, ਜਿਸ ਦਾ ਕੁੱਲ ਵਜ਼ਨ 46.13 ਕਿਲੋਗ੍ਰਾਮ ਸੀ ਅਤੇ ਇਸ ਦੀ ਕੁੱਲ ਕੀਮਤ 9.22 ਲੱਖ ਰੁਪਏ ਆਂਕੀ ਗਈ।
ਵਧੀਕ ਪੁਲਸ ਸੁਪਰਡੈਂਟ (ਪੇਂਡੂ) ਪ੍ਰੇਮ ਲਾਲ ਕੁਰਵੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਮੁਲਜ਼ਮ ਪੰਕਜ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਇਹ ਗਾਂਜਾ ਅਨਿਲ ਬਾਗਰੀ ਅਤੇ ਸ਼ੈਲੇਂਦਰ ਸਿੰਘ ਨੇ ਦਿੱਤਾ ਹੈ।
ਨਰੇਲਾ 'ਚ ਪਲਾਸਟਿਕ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕ ਜ਼ਖਮੀ
NEXT STORY