ਔਰੰਗਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉਡਾਣ ਦੌਰਾਨ ਬੀਮਾਰ ਹੋਏ ਸਹਿ ਯਾਤਰੀ ਦੀ ਮਦਦ ਕਰਨ ਲਈ ਕੇਂਦਰੀ ਮੰਤਰੀ ਭਾਗਵਤ ਕਰਾਡ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ,‘‘ਹਮੇਸ਼ਾ, ਦਿਲੋਂ ਇਕ ਡਾਕਟਰ, ਮੇਰੇ ਸਹਿਯੋਗੀ ਵਲੋਂ ਕੀਤਾ ਗਿਆ ਸ਼ਾਨਦਾਰ ਕੰਮ।’’ ਕਰਾਡ ਨੇ ਮੰਗਲਵਾਰ ਨੂੰ ਇਕ ਉਡਾਣ ਦੌਰਾਨ ਬੀਮਾਰ ਪੈ ਗਏ ਯਾਤਰੀ ਦੀ ਮਦਦ ਕੀਤੀ। ਇੰਡੀਗੋ ਦੀ ਇਕ ਦਿੱਲੀ-ਮੁੰਬਈ ਉਡਾਣ ਦੌਰਾਨ ਯਾਤਰੀ ਨੂੰ ਪਰੇਸ਼ਾਨੀ ਮਹਿਸੂਸ ਹੋਈ ਅਤੇ ਬਾਲ ਰੋਗ ਮਾਹਿਰ ਕਰਾਡ ਨੇ ਯਾਤਰੀ ਦੀ ਮੁਢਲੀ ਡਾਕਟਰੀ ਮਦਦ ਕੀਤੀ।

ਕੇਂਦਰੀ ਵਿੱਤ ਰਾਜ ਮੰਤਰੀ ਕਰਾਡ ਦੇ ਦਫ਼ਤਰ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਯਾਤਰੀ ਨੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਕਾਰਨ ਚੱਕਰ ਆਉਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਕਰਾਡ ਉਸ ਯਾਤਰੀ ਕੋਲ ਪਹੁੰਚ ਗਏ ਅਤੇ ਮੁਢਲੀ ਮੈਡੀਕਲ ਸਹੂਲਤ ਦਿੱਤੀ। ਬਿਆਨ ਅਨੁਸਾਰ ਡਾ. ਕਰਾਡ ਨੇ ਡਿੱਗ ਗਏ ਯਾਤਰੀ ਦੀ ਮਦਦ ਕੀਤੀ।

ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਜੰਮੂ 'ਚ ਅੱਜ ਤੋਂ ਰਾਤ ਦਾ ਕਰਫਿਊ ਲਾਗੂ
NEXT STORY