ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਚੌਧਰੀ ਵਿਦਿਆਸਾਗਰ ਦਾ ਲੰਬੀ ਬੀਮਾਰੀ ਤੋਂ ਬਾਅਦ ਕੱਲ ਰਾਤ ਕਾਂਗੜਾ ਜ਼ਿਲੇ ਦੇ ਜਮਾਨਾਬਾਦ ਪਿੰਡ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 92 ਸਾਲ ਸੀ। ਉਨ੍ਹਾਂ ਦੇ ਪਰਿਵਾਰ 'ਚ ਦੋ ਬੇਟੇ ਹਨ। ਇਸ ਮੌਕੇ 'ਤੇ ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਦੱਸਣਯੋਗ ਹੈ ਕਿ ਵਿਦਿਆਸਾਗਰ 4 ਵਾਰ ਕਾਂਗੜਾ ਤੋਂ ਵਿਧਾਇਕ ਰਹੇ ਅਤੇ ਭਾਜਪਾ ਦੇ ਸੀਨੀਅਰ ਨੇਤਾ ਸੀ। ਇਹ ਸ਼ਾਂਤਾ ਕੁਮਾਰ ਸਰਕਾਰ ਅਤੇ ਪ੍ਰੇਮ ਕੁਮਾਰ ਧੂਮਲ ਸਰਕਾਰ 'ਚ ਮੰਤਰੀ ਰਹੇ। ਉਹ ਪਿਛੜੇ ਵਰਗ ਨਾਲ ਸੰਬੰਧ ਰੱਖਦੇ ਸਨ। ਮੁੱਖ ਮੰਤਰੀ ਜੈਰਾਮ ਠਾਕੁਰ ,ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਨੇਤਾਵਾਂ ਸਮੇਤ ਸ਼੍ਰੀ ਵਿਦਿਆਸਾਗਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ।
ਪੁਲਵਾਮਾ ਹਮਲੇ ਨੂੰ ਲੈ ਕੇ ਐੱਚ.ਡੀ. ਕੁਮਾਰਸਵਾਮੀ 'ਤੇ ਅਪਰਾਧਕ ਮਾਮਲਾ ਦਰਜ
NEXT STORY