ਬਾਰਾਮਤੀ, (ਭਾਸ਼ਾ)- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸੂਬਾਈ ਮੰਤਰੀ ਮੰਡਲ ’ਚ ਮੰਤਰੀਆਂ ਦੀ ਵੱਡੀ ਗਿਣਤੀ ਤੇ ਉਨ੍ਹਾਂ ’ਚੋਂ ਹਰੇਕ ਲਈ ਵਿਭਾਗਾਂ ਦੀ ਵੰਡ ’ਚ ‘ਹੱਦ’ ਨੂੰ ਪ੍ਰਵਾਨ ਕਰਦੇ ਹੋਏ ਐਤਵਾਰ ਕਿਹਾ ਕਿ ਕੁਝ ਲੋਕ ਵਿਭਾਗਾਂ ਦੀ ਵੰਡ ਤੋਂ ਖੁਸ਼ ਨਹੀਂ ਹਨ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਵਿਭਾਗਾਂ ਦੀ ਵੰਡ ਕਰਨ ਤੋਂ ਇਕ ਦਿਨ ਬਾਅਦ ਅਜੀਤ ਪਵਾਰ ਨੇ ਕਿਹਾ ਕਿ ਬਕਾਇਆ ਪ੍ਰਾਜੈਕਟਾਂ ’ਤੇ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਨੇ ਆਪਣੇ ਹਲਕੇ ਬਾਰਾਮਤੀ ’ਚ ਇਕ ਰੋਡ ਸ਼ੋਅ ਦੀ ਅਗਵਾਈ ਕੀਤੀ ਤੇ ਕਈ ਪ੍ਰੋਗਰਾਮਾਂ ’ਚ ਹਿੱਸਾ ਲਿਆ।
ਉਨ੍ਹਾਂ ਇਕ ਸਮਾਗਮ ’ਚ ਕਿਹਾ ਕਿ ਮੰਤਰੀਆਂ ਦੀ ਗਿਣਤੀ ਵਧੇਰੇ ਹੋਣ ਕਾਰਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਹਰੇਕ ਮੰਤਰੀ ਨੂੰ ਇਕ ਵਿਭਾਗ ਤਾਂ ਦੇਣਾ ਹੀ ਸੀ। ਸਪੱਸ਼ਟ ਹੈ ਕਿ ਕੁਝ ਲੋਕ ਖੁਸ਼ ਹਨ ਅਤੇ ਕੁਝ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਸੂਬਾਈ ਮੰਤਰੀ ਮੰਡਲ ’ਚ ਸਿਰਫ਼ 6 ਰਾਜ ਮੰਤਰੀ ਹਨ। ਬਾਕੀ 36 ਕੈਬਨਿਟ ਮੰਤਰੀ ਹਨ। ਵਿੱਤ ਮੰਤਰਾਲਾ ਸੰਭਾਲਣ ਵਾਲੇ ਪਵਾਰ ਨੇ ਕਿਹਾ ਕਿ ਉਹ ਸੋਮਵਾਰ ਅਹੁਦਾ ਸੰਭਾਲਣਗੇ।
ਮਹਿੰਗੇ ਸ਼ੌਕ ਲਈ ਪਤਨੀ ਨੇ ਪਾਰ ਕੀਤੀਆਂ ਹੱਦਾਂ, ਹੋਟਲ 'ਚ ਪ੍ਰੇਮੀਆਂ ਨਾਲ ਬਣਵਾਈ ਵੀਡੀਓ ਤੇ ਫਿਰ...
NEXT STORY