ਨਵੀਂ ਦਿੱਲੀ-ਗ੍ਰਹਿ ਮੰਤਰਾਲੇ ਨੇ ਅੱਜ ਭਾਵ ਐਤਵਾਰ ਨੂੰ ਕਿਹਾ ਹੈ ਕਿ ਚੱਕਰਵਾਤੀ ਤੂਫਾਨ ਅਮਫਾਨ 20 ਮਈ ਨੂੰ ਪੱਛਮੀ ਬੰਗਾਲ ਦੇ ਤੱਟ ਨਾਲ ਟਕਰਾਏਗਾ ਅਤੇ ਇਹ ਭਿਆਨਕ ਰੂਪ ਲੈਣ ਦੀ ਸੰਭਾਵਨਾ ਹੈ। ਫਿਲਹਾਲ ਇਹ ਦੱਖਣੀ-ਪੂਰਬੀ ਬੰਗਾਲ ਦੀ ਖਾੜੀ 'ਚ ਸਰਗਰਮ ਹੈ। ਮੰਤਰਾਲੇ ਨੇ ਦੱਸਿਆ ਹੈ ਕਿ ਚੱਕਰਵਾਤੀ ਤੂਫਾਨ 'ਅਮਫਾਨ' ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਅਤੇ ਨੇੜਲੇ ਖੇਤਰਾਂ ਤੋਂ ਅੱਗੇ ਵਧ ਰਿਹਾ ਹੈ ਅਤੇ ਬੀਤੇ 6 ਘੰਟਿਆਂ 'ਚੋਂ 6 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਉੱਤਰ ਪੱਛਮੀ ਦਿਸ਼ਾਂ ਵੱਲ ਜਾ ਰਿਹਾ ਹੈ।
ਮੰਤਰਾਲੇ ਦੇ ਇਕ ਅਧਿਕਾਰੀ ਨੇ ਮੌਸਮ ਵਿਭਾਗ ਦੇ ਹਵਾਲੇ ਤੋਂ ਦੱਸਿਆ ਹੈ ਕਿ ਚੱਕਰਵਾਤ ਦੇ ਅਗਲੇ 6 ਘੰਟਿਆਂ 'ਚ ਖਤਰਨਾਕ ਤੂਫਾਨ 'ਚ ਬਦਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਗਲੇ 12 ਘੰਟਿਆਂ 'ਚ ਇਹ ਹੋਰ ਭਿਆਨਕ ਰੂਪ ਲੈ ਸਕਦਾ ਹੈ। ਸੋਮਵਾਰ ਤੱਕ ਇਹ ਉੱਤਰ ਦਿਸ਼ਾ ਵੱਲ ਵਧੇਗਾ ਅਤੇ ਫਿਰ ਉੱਤਰ-ਉੱਤਰ ਪੂਰਬ ਅਤੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵੱਲ ਮੁੜ ਜਾਵੇਗਾ।
ਇਕ ਅਧਿਕਾਰਤ ਆਦੇਸ਼ 'ਚ ਦੱਸਿਆ ਗਿਆ ਹੈ ਕਿ ਚੱਕਰਵਾਤ ਦੇ ਮੱਦੇਨਜ਼ਰ ਤਿਆਰੀਆਂ ਦਾ ਜ਼ਾਇਜਾ ਲੈਣ ਲਈ ਮੰਤਰੀ ਮੰਡਲ ਸਕੱਤਰ ਰਾਜੀਵ ਗੌਬਾ ਦੀ ਪ੍ਰਧਾਨਗੀ 'ਚ ਸ਼ਨੀਵਾਰ ਨੂੰ ਰਾਸ਼ਟਰੀ ਆਫਤ ਪ੍ਰਬੰਧਨ ਕਮੇਟੀ ਦੀ ਬੈਠਕ ਹੋਈ ਹੈ। ਬੈਠਕ 'ਚ ਪੱਛਮੀ ਬੰਗਾਲ ਅਤੇ ਓਡੀਸ਼ਾ ਨੂੰ ਤਰੁੰਤ ਸਹਾਇਤਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਖੇਤਰ 'ਚ ਭਾਰੀ ਬਾਰਿਸ਼, ਤੇਜ਼ ਹਵਾਵਾਂ ਦੀ ਸੰਭਾਵਨਾ ਹੈ।
ਵੰਦੇ ਭਾਰਤ ਮਿਸ਼ਨ-2 : ਅਮਰੀਕਾ ਤੋਂ 168 ਭਾਰਤੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ
NEXT STORY