ਬੈਂਗਲੁਰੂ - ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਕਾਂਗਰਸ ਦੇ ਵਿਧਾਇਕ ਸ਼੍ਰੀਨਿਵਾਸ ਮੂਰਤੀ ਦੇ ਘਰ 'ਤੇ ਭੀੜ ਨੇ ਹਮਲਾ ਕੀਤਾ ਹੈ। ਭੀੜ ਨੇ ਪੁਲਸ 'ਤੇ ਵੀ ਪਥਰਾਅ ਕੀਤਾ। ਇਸ ਤੋਂ ਇਲਾਵਾ ਘਰ ਦੇ ਬਾਹਰ ਅੱਗ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਗਿਆ ਹੈ। ਭੀੜ ਨੂੰ ਕਾਬੂ ਕਰਨ ਲਈ ਪੁਲਸ ਨੇ ਗੋਲੀਬਾਰੀ ਕੀਤੀ, ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਭੀੜ ਨੇ ਵਿਧਾਇਕ ਸ਼੍ਰੀਨਿਵਾਸ ਮੂਰਤੀ ਦੇ ਘਰ ਦੇ ਨਾਲ ਹੀ ਬੈਂਗਲੁਰੂ ਈਸਟ ਦੇ ਕੇਜੇ ਹਾਲੀ ਪੁਲਸ ਸਟੇਸ਼ਨ 'ਤੇ ਵੀ ਹਮਲਾ ਕੀਤਾ ਹੈ। ਇਹ ਹਮਲਾ ਸੋਸ਼ਲ ਮੀਡੀਆ 'ਤੇ ਪਾਏ ਗਏ ਇੱਕ ਪੋਸਟ ਦੇ ਵਿਰੋਧ 'ਚ ਕੀਤਾ ਗਿਆ ਹੈ। ਪੋਸਟ ਵਿਧਾਇਕ ਦੇ ਭਤੀਜੇ ਨੇ ਕੀਤਾ ਸੀ। ਮੌਕੇ 'ਤੇ ਪੁਲਸ ਅਧਿਕਾਰੀ ਪਹੁੰਚ ਗਏ ਹਨ।
ਕਰਨਾਟਕ ਦੇ ਗ੍ਰਹਿ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਵਾਧੂ ਫੋਰਸ ਤਾਇਨਾਤ ਕੀਤਾ ਗਿਆ ਹੈ। ਬਦਮਾਸ਼ਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ। ਪੁਲਸ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮਹਾਰਾਸ਼ਟਰ ਦੇ ਦਹੀ-ਹਾਂਡੀ ਸਮੂਹ ਇਸ ਵਾਰ ਨਹੀਂ ਬਣਾਉਣਗੇ ਮਨੁੱਖੀ ਲੜੀ
NEXT STORY