ਝਾਂਸੀ - ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ’ਚ ਮਉਰਾਨੀਪੁਰ ਰੇਲਵੇ ਸਟੇਸ਼ਨ ’ਤੇ ਚੋਰੀ ਦੇ ਸ਼ੱਕ ਵਿਚ ਭੀੜ ਨੇ 2 ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਭੀੜ ਨੇ ਦੋਵਾਂ ਨੂੰ ਪਲੇਟਫਾਰਮ ਤੋਂ ਪਾਰਕਿੰਗ ਏਰੀਆ ਵਿਚ ਘਸੀਟਿਆ, ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਅਤੇ ਇਹ ਕੁੱਟਮਾਰ ਲੱਗਭਗ 30-35 ਮਿੰਟ ਤੱਕ ਜਾਰੀ ਰਹੀ।
ਘਟਨਾ ਦੌਰਾਨ ਕਈ ਯਾਤਰੀਆਂ ਨੇ ਇਹ ਤਮਾਸ਼ਾ ਦੇਖਿਆ ਅਤੇ ਕੁਝ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਜ਼ਖਮੀ ਨੌਜਵਾਨਾਂ ਦਾ ਇਕ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਇਆ ਿਗਆ। ਰੇਲਵੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਜਦੋਂ ਉਹ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਤਾਂ ਭੀੜ ਪਹਿਲਾਂ ਹੀ ਗਾਇਬ ਹੋ ਚੁੱਕੀ ਸੀ। ਮੁੱਢਲੀ ਜਾਂਚ ਵਿਚ ਕੋਈ ਚੋਰੀ ਦਾ ਸਾਮਾਨ ਬਰਾਮਦ ਨਹੀਂ ਹੋਇਆ ਹੈ।
ਸਤਾਰਾ ਲੇਡੀ ਡਾਕਟਰ ਖ਼ੁਦਕੁਸ਼ੀ ਕੇਸ 'ਚ ਵੱਡੀ ਕਾਰਵਾਈ, ਪੁਲਸ ਵੱਲੋਂ ਜਬਰ-ਜ਼ਨਾਹ ਦਾ ਦੋਸ਼ੀ ਸਬ-ਇੰਸਪੈਕਟਰ ਕਾਬੂ
NEXT STORY