ਜਮਸ਼ੇਦਪੁਰ- ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਇਕ ਝੀਲ ਤੋਂ ਮੋਬਾਈਲ ਫੋਨ ਕੱਢਣ ਦੀ ਕੋਸ਼ਿਸ਼ ਕਰਦੇ ਸਮੇਂ 2 ਜੂਨੀਅਰ ਡਾਕਟਰਾਂ ਦੀ ਡੁੱਬਣ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਰਕਾਰ ਦੇ ਐੱਮਜੀਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਤਿੰਨ ਜੂਨੀਅਰ ਡਾਕਟਰ ਤੜਕੇ ਕਰੀਬ 3 ਵਜੇ ਜਮਸ਼ੇਦਪੁਰ ਦੀ ਡਿਮਨਾ ਝੀਲ 'ਤੇ ਸੈਰ ਕਰਨ ਗਏ ਸਨ। ਇਸ ਦੌਰਾਨ ਇਕ ਡਾਕਟਰ ਦਾ ਮੋਬਾਈਲ ਫੋਨ ਗਲਤੀ ਨਾਲ ਪਾਣੀ 'ਚ ਡਿੱਗ ਗਿਆ।
ਐੱਮਜੀਐੱਮ ਹਸਪਤਾਲ ਦੇ ਸੁਪਰਡੈਂਟ ਡਾ. ਬਲਰਾਮ ਝਾਅ ਨੇ ਦੱਸਿਆ ਕਿ ਮੋਬਾਈਲ ਕੱਢਣ ਲਈ ਇਕ ਡਾਕਟਰ ਝੀਲ 'ਚ ਉਤਰਿਆ ਪਰ ਡੂੰਘੇ ਪਾਣੀ 'ਚ ਜਾਣ ਕਾਰਨ ਉਹ ਡੁੱਬਣ ਲੱਗਾ। ਉਨ੍ਹਾਂ ਕਿਹਾ,''ਉਸ ਨੂੰ ਬਚਾਉਣ ਲਈ ਹੋਰ 2 ਡਾਕਟਰ ਵੀ ਪਾਣੀ 'ਚ ਗਏ। ਇਨ੍ਹਾਂ 'ਚੋਂ ਇਕ ਹੀ ਤੈਰ ਕੇ ਸੁਰੱਖਿਅਤ ਬਾਹਰ ਨਿਕਲ ਸਕਿਆ ਅਤੇ ਬਾਕੀ ਦੋਵੇਂ ਡੁੱਬ ਗਏ।'' ਪੁਲਸ ਸੁਪਰਡੈਂਟ ਦਯਾਨੰਦ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਨਾਗਰਿਕ ਸੁਰੱਖਿਆ ਕਰਮਚਾਰੀਆਂ ਅਤੇ ਗੋਤਾਖੋਰਾਂ ਨਾਲ ਪੁਲਸ ਮੌਕੇ 'ਤੇ ਪਹੁੰਚੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ।
ਉਨ੍ਹਾਂ ਕਿਹਾ,''ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਮੁਹਿੰਮ ਦੌਰਾਨ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।'' ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਅਜੇ ਤੱਕ ਨਹੀਂ ਪਹੁੰਚਣ ਅਤੇ ਜ਼ਰੂਰੀ ਰਸਮਾਂ ਪੂਰੀਆਂ ਨਹੀਂ ਹੋਣ ਕਾਰਨ ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ
NEXT STORY