ਕੋਲਕਾਤਾ : ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਬੱਖਾਲੀ ਤੱਟ ਦੇ ਨੇੜੇ ਬੰਗਾਲ ਦੀ ਖਾੜੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਮੱਛੀਆਂ ਫੜਨ ਵਾਲਾ ਇੱਕ ਟ੍ਰਾਲਰ ਡੁੱਬਣ ਕਾਰਨ 9 ਮਛੇਰਿਆਂ ਦੀ ਮੌਤ ਹੋ ਗਈ ਹੈ। ਇਸ ਮੰਦਭਾਗੀ ਘਟਨਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
8 ਦਿਨਾਂ ਦੀ ਭਾਲ ਤੋਂ ਬਾਅਦ ਮਿਲੇ ਮ੍ਰਿਤਕ
ਜਾਣਕਾਰੀ ਅਨੁਸਾਰ, 'ਮਾਂ ਕਾਲੀ' ਨਾਮਕ ਇਹ ਟ੍ਰਾਲਰ 2 ਜੁਲਾਈ ਨੂੰ ਪੂਰਬੀ ਮਿਦਨਾਪੁਰ ਦੇ ਦੀਘਾ ਸਥਿਤ ਸ਼ੰਖਪੁਰ ਮੱਛੀ ਬੰਦਰਗਾਹ ਤੋਂ 15 ਮਛੇਰਿਆਂ ਨੂੰ ਲੈ ਕੇ ਰਵਾਨਾ ਹੋਇਆ ਸੀ। ਖ਼ਰਾਬ ਮੌਸਮ ਕਾਰਨ 5 ਜੁਲਾਈ ਤੋਂ ਬਾਅਦ ਇਸ ਟ੍ਰਾਲਰ ਨਾਲੋਂ ਸੰਪਰਕ ਟੁੱਟ ਗਿਆ ਸੀ। ਅੱਠ ਦਿਨਾਂ ਦੀ ਲਗਾਤਾਰ ਭਾਲ ਤੋਂ ਬਾਅਦ ਐਤਵਾਰ ਨੂੰ ਤੱਟ ਤੋਂ ਲਗਭਗ 35 ਕਿਲੋਮੀਟਰ ਦੂਰ 'ਬਾਘੇਰ ਚਰ' ਇਲਾਕੇ ਵਿੱਚ ਇਹ ਟ੍ਰਾਲਰ ਮਿਲਿਆ। ਬਚਾਅ ਟੀਮਾਂ ਨੇ ਸਾਰੀ ਰਾਤ ਟ੍ਰਾਲਰ ਅੰਦਰ ਫਸੇ ਹੋਏ 9 ਮਛੇਰਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵੀਅਤਨਾਮ ਕਿਸ਼ਤੀ ਹਾਦਸਾ: 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਮੁੰਬਈ
6 ਮਛੇਰੇ ਅਜੇ ਵੀ ਲਾਪਤਾ
ਹਾਦਸੇ ਦੇ ਸਮੇਂ ਟ੍ਰਾਲਰ ਵਿੱਚ ਕੁੱਲ 15 ਮਛੇਰੇ ਸਵਾਰ ਸਨ। ਹੁਣ ਤੱਕ 9 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਦਕਿ 6 ਮਛੇਰੇ ਅਜੇ ਵੀ ਲਾਪਤਾ ਹਨ। ਭਾਰਤੀ ਤੱਟ ਰੱਖਿਅਕ ਬਲ (Coast Guard), ਪੁਲਸ ਅਤੇ ਜੰਗਲਾਤ ਵਿਭਾਗ ਵੱਲੋਂ ਲਾਪਤਾ ਮਛੇਰਿਆਂ ਦੀ ਭਾਲ ਲਈ ਜੰਗੀ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਸ਼ਾਸਨ ਨੇ ਖ਼ਦਸ਼ਾ ਜਤਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
ਪ੍ਰਧਾਨ ਮੰਤਰੀ ਵੱਲੋਂ ਸਹਾਇਤਾ ਰਾਸ਼ੀ ਦਾ ਐਲਾਨ
ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਵਿੱਚੋਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸੁੰਦਰਬਨ ਮਾਮਲਿਆਂ ਦੇ ਮੰਤਰੀ ਦੀਪਾਂਕਰ ਜਾਨਾ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਰਾਜ ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਜਦੋਂ ਤੱਕ ਸਾਰੇ ਲਾਪਤਾ ਮਛੇਰਿਆਂ ਦਾ ਪਤਾ ਨਹੀਂ ਲੱਗ ਜਾਂਦਾ, ਭਾਲ ਜਾਰੀ ਰੱਖੀ ਜਾਵੇ।
ਇਹ ਵੀ ਪੜ੍ਹੋ : ਨਹੀਂ ਹਟਿਆ Ban ! ਪਾਕਿਸਤਾਨੀ ਨਿਊਜ਼ ਚੈਨਲ 'ਤੇ ਪਾਬੰਦੀ ਬਰਕਰਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਨੇ ਗੁੱਸੇ 'ਚ ਪਤੀ ਦੇ ਸਿਰ 'ਚ ਮਾਰਿਆ ਮੋਬਾਈਲ, ਹੋ ਗਈ ਮੌਤ
NEXT STORY