ਨਸ਼ੇ ਦਾ ਸ਼ੌਕ ਪੂਰਾ ਕਰਨ ਲਈ ਕਰਦੇ ਸਨ ਮੋਬਾਈਲ ਸਨੈਚਿੰਗ-ਬਾਈਕ ਚੋਰੀ, ਗ੍ਰਿਫਤਾਰ

You Are HereNational
Wednesday, March 14, 2018-11:59 AM

ਫਰੀਦਾਬਾਦ — ਨਸ਼ੇ ਦੀ ਆਦਤ ਨੇ ਦੋ ਲੜਕਿਆਂ ਨੂੰ ਮੋਬਾਈਲ ਤੇ ਸਾਈਕਲ ਚੋਰੀ ਕਰਨ ਲਈ ਮਜ਼ਬੂਰ ਕਰ ਦਿੱਤਾ। ਇਸ ਦੀ ਜਾਣਕਾਰੀ ਪੁਲਸ ਨੂੰ ਲੱਗੀ ਤਾਂ ਫਰੀਦਾਬਾਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਛਾਪੇਮਾਰੀ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਵਾਂ ਨਸ਼ੇੜੀਆਂ ਕੋਲੋਂ ਦਰਜਨਾਂ ਮੋਬਾਈਲ ਫੋਨ ਅਤੇ ਬਾਈਕ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਦੋਸ਼ੀ ਲੜਕੇ ਨਸ਼ੇ ਦਾ ਸ਼ੌਕ ਪੂਰਾ ਕਰਨ ਲਈ ਚੋਰੀ ਦਾ ਧੰਦਾ ਕਰ ਰਹੇ ਸਨ।
PunjabKesari
ਪੁਲਸ ਅਧਿਕਾਰੀ ਅਨਿਲ ਦਿੱਲਰ ਨੇ ਦੱਸਿਆ ਕਿ ਰਸਤੇ 'ਚ ਆਉਂਦੇ-ਜਾਂਦੇ ਲੋਕਾਂ ਦਾ ਮੋਬਾਈਲ ਖੋਹ ਲੈਣਾ ਗ੍ਰਿਫਤਾਰ ਦੋਸ਼ੀਆਂ ਦਾ ਧੰਦਾ ਰਿਹਾ ਹੈ। ਇਸੇ ਦੋਸ਼ ਵਿਚ ਫਰੀਦਾਬਾਦ ਕ੍ਰਾਈਮ ਬ੍ਰਾਂਚ ਪੁਲਸ ਨੇ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

PunjabKesari
ਪੁਲਸ ਨੇ ਦੋਸ਼ੀਆਂ ਕੋਲੋਂ ਦਰਜਨਾਂ ਮੋਬਾਈਲ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀਆਂ ਜਾਣ ਵਾਲੀਆਂ ਦੋ ਬਾਈਕ ਅਤੇ ਇਕ ਸਕੂਟੀ ਨੂੰ ਵੀ ਬਰਾਮਦ ਕੀਤਾ ਹੈ। ਦੋਵੇਂ ਹੀ ਦੋਸ਼ੀ ਫਰੀਦਾਬਾਦ ਦੇ ਰਹਿਣ ਵਾਲੇ ਹਨ, ਫਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

Edited By

Harinder Kaur

Harinder Kaur is News Editor at Jagbani.

Popular News

!-- -->