ਨੈਸ਼ਨਲ ਡੈਸਕ- ਆਪਰੇਸ਼ਨ ਸ਼ੀਲਡ ਤਹਿਤ ਹੁਣ 31 ਮਈ ਨੂੰ ਸਰਹੱਦੀ ਸੂਬਿਆਂ- ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਮੌਕ ਡ੍ਰਿਲ ਕਰਵਾਈ ਜਾਵੇਗੀ। ਪਹਿਲਾਂ ਇਹ ਸਿਵਲ ਡਿਫੈਂਸ ਅਭਿਆਸ 29 ਮਈ ਨੂੰ ਹੋਣਾ ਸੀ ਪਰ ਪ੍ਰਬੰਧਕੀ ਕਾਰਨਾਂ ਕਰਕੇ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਨ੍ਹਾਂ ਸੂਬਿਆਂ ਵਿੱਚ ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਿੰਨ ਰਾਤਾਂ ਤੱਕ ਚੱਲੀਆਂ ਭਿਆਨਕ ਝੜਪਾਂ ਤੋਂ ਬਾਅਦ ਇਹ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਦੁਆਰਾ ਭਾਰਤ ਦੇ ਨਾਗਰਿਕ ਖੇਤਰਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
31 ਮਈ ਨੂੰ ਸਰਹੱਦੀ ਸੂਬਿਆਂ 'ਚ ਹੋਵੇਗੀ ਮੌਕ ਡ੍ਰਿਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ, 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਕੁਝ ਘੰਟੇ ਪਹਿਲਾਂ ਦੇਸ਼ ਭਰ ਵਿੱਚ ਇੱਕ ਮੌਕ ਡ੍ਰਿਲ ਕੀਤੀ ਗਈ ਸੀ। ਉਸੇ ਰਾਤ, ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਆਪ੍ਰੇਸ਼ਨ ਕੀਤਾ ਸੀ।
ਇਹ ਵੀ ਪੜ੍ਹੋ- ਟੋਲ ਪਲਾਜ਼ਾ 'ਤੇ ਚੈਕਿੰਗ ਦੌਰਾਨ ਕਾਰ 'ਚੋਂ ਮਿਲਿਆ ਇੰਨਾ ਕੈਸ਼, ਲਿਆਉਣੀ ਪੈ ਗਈ ਨੋਟ ਗਿਣਨ ਵਾਲੀ ਮਸ਼ੀਨ
ਆਪ੍ਰੇਸ਼ਨ ਸ਼ੀਲਡ ਦੇ ਤਹਿਤ ਮੌਕ ਡ੍ਰਿਲ ਦਾ ਉਦੇਸ਼ ਸਰਹੱਦੀ ਸੂਬਿਆਂ ਵਿੱਚ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰੀਆਂ ਦੀ ਜਾਂਚ ਕਰਨਾ ਹੈ। ਇਸ ਵਿੱਚ ਐੱਨਡੀਆਰਐਫ, ਸਿਵਲ ਡਿਫੈਂਸ, ਸਥਾਨਕ ਪੁਲਸ ਸਿਹਤ ਵਿਭਾਗ ਅਤੇ ਹੋਰ ਐਮਰਜੈਂਸੀ ਏਜੰਸੀਆਂ ਸ਼ਾਮਲ ਹੋਣਗੀਆਂ।
ਮੌਕ ਡ੍ਰਿਲ 'ਚ ਸ਼ਾਮਲ ਹੋਣਗੀਆਂ ਕਈ ਏਜੰਸੀਆਂ
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਮੌਕ ਡ੍ਰਿਲ ਨੂੰ ਵਧੇਰੇ ਯੋਜਨਾਬੱਧ ਅਤੇ ਵਿਵਹਾਰਕ ਢੰਗ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਐਮਰਜੈਂਸੀ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਆਪ੍ਰੇਸ਼ਨ ਸ਼ੀਲਡ ਤਹਿਤ ਦੂਜਾ ਸਿਵਲ ਡਿਫੈਂਸ ਅਭਿਆਸ 31 ਮਈ ਨੂੰ ਪੰਜ ਸੂਬਿਆਂ ਵਿੱਚ ਆਯੋਜਿਤ ਕੀਤਾ ਜਾਵੇਗਾ।
ਇਹ ਅਭਿਆਸ ਦੇਸ਼ ਦੇ ਵੱਖ-ਵੱਖ ਸੰਵੇਦਨਸ਼ੀਲ ਖੇਤਰਾਂ, ਖਾਸ ਕਰਕੇ ਪੱਛਮੀ ਸਰਹੱਦ 'ਤੇ 7 ਮਈ ਨੂੰ ਹੋਏ ਪਹਿਲੇ ਸਿਵਲ ਡਿਫੈਂਸ ਅਭਿਆਸ ਦੌਰਾਨ ਵੇਖੀਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਦੂਜੇ ਅਭਿਆਸ ਦਾ ਉਦੇਸ਼ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਹ ਵੀ ਪੜ੍ਹੋ- ਰੇਲ ਟ੍ਰੈਕ ਤੋਂ ਮਿਲਿਆ ਲਵਾਰਿਸ ਸੂਟਕੇਸ, ਖੋਲ੍ਹਿਆ ਤਾਂ ਉੱਡ ਗਏ ਸਭ ਦੇ ਹੋਸ਼
'ਓਏ, ਤੇਰੀ ਘਰਵਾਲੀ ਬਹੁਤ ਸੋਹਣੀ ਹੈ ਪਰ ਤੂੰ...'
NEXT STORY