ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੂਬੇ ਦੇ 10 ਜ਼ਿਲ੍ਹਿਆਂ ਵਿਚ ਅਤਿਆਧੁਨਿਕ ਅਤੇ ਉੱਨਤ ਸਹੂਲਤਾਂ ਨਾਲ ਲੈੱਸ ਅਦਾਲਤ ਭਵਨਾਂ ਦੇ ਨਿਰਮਾਣ ਦਾ ਹੁਕਮ ਦਿੱਤਾ ਹੈ। ਇਕ ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਆਦਿਤਿਆਨਾਥ ਨੇ ਆਗਰਾ, ਔਰੈਯਾ, ਹਾਪੁੜ, ਕੌਸ਼ਾਂਬੀ, ਮਹੋਬਾ, ਬਹਿਰਾਈਚ, ਚੰਦੌਲੀ ਅਤੇ ਹਾਥਰਸ ਸਮੇਤ 10 ਜ਼ਿਲ੍ਹਿਆਂ ’ਚ ਨਵੇਂ ਅਦਾਲਤ ਭਵਨਾਂ ਦੇ ਨਿਰਮਾਣ ਲਈ ਲੋਕ ਨਿਰਮਾਣ ਅਤੇ ਯੋਜਨਾ ਵਿਭਾਗ ਦੇ ਅਧਿਕਾਰੀਆਂ ਨੂੰ 15 ਦਿਨ ਦੇ ਅੰਦਰ ਵਿਸਥਾਰ ਵਿਚ ਕਾਰਜ ਯੋਜਨਾ ਪੇਸ਼ ਕਰਨ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਅਦਾਲਤ ਭਵਨਾਂ ਦੇ ਨਾਲ ਹੀ ਜੱਜਾਂ ਅਤੇ ਹੋਰ ਨਿਆਂਇਕ ਅਧਿਕਾਰੀਆਂ ਅਤੇ ਕਾਮਿਆਂ ਲਈ ਰਿਹਾਇਸ਼ੀ ਕਾਲੋਨੀ ਦੇ ਨਿਰਮਾਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਸਾਰੀਆਂ ਅਦਾਲਤਾਂ ਅਤੇ ਰਜਿਸਟਰਾਰ ਦਫ਼ਤਰਾਂ ਨੂੰ ਈ-ਦਫ਼ਤਰ ਦੇ ਰੂਪ ਵਿਚ ਉੱਨਤ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਨੇ ਜ਼ਮੀਨ ਐਕਵਾਇਰ ਦਾ ਕੰਮ ਛੇਤੀ ਤੋਂ ਛੇਤੀ ਪੂਰਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
ਦਿੱਲੀ: ਸਤੇਂਦਰ ਜੈਨ ਨੂੰ ਝਟਕਾ, ਮਨੀ ਲਾਂਡਰਿੰਗ ਮਾਮਲੇ ’ਚ ਅਦਾਲਤ ਦੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
NEXT STORY