ਬੈਂਗਲੁਰੂ (ਭਾਸ਼ਾ)-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਵੋਟਰ ਸੂਚੀ ਵਿਚ ਕਥਿਤ ਧਾਂਦਲੀ ਦੇ ਮੁੱਦੇ ’ਤੇ ਦਾਅਵਾ ਕੀਤਾ ਕਿ ਜੇਕਰ ਚੋਣ ਕਮਿਸ਼ਨ ਇਲੈਕਟ੍ਰਾਨਿਕ ਡਾਟਾ ਮੁਹੱਈਆ ਕਰਵਾਉਂਦਾ ਹੈ, ਤਾਂ ਕਾਂਗਰਸ ਸਾਬਤ ਕਰੇਗੀ ਕਿ ਨਰਿੰਦਰ ਮੋਦੀ ‘ਵੋਟਾਂ ਚੋਰੀ’ ਕਰ ਕੇ ਦੇਸ਼ ਦੇ ਪ੍ਰਧਾਨ ਮੰਤਰੀ (ਪੀ. ਐੱਮ.) ਬਣੇ ਹਨ। ਰਾਹੁਲ ਗਾਂਧੀ ਨੇ ਬੈਂਗਲੁਰੂ ਦੇ ‘ਫ੍ਰੀਡਮ ਪਾਰਕ’ ਵਿਖੇ ਆਯੋਜਿਤ ‘ਵੋਟ ਅਧਿਕਾਰ ਰੈਲੀ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀ ਇਕ ਨਾ ਇਕ ਦਿਨ ਫੜੇ ਜਾਣਗੇ ਕਿਉਂਕਿ ਇਹ ਇਕ ਅਪਰਾਧਿਕ ਕਾਰਵਾਈ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰਨਾਟਕ ਸਰਕਾਰ ਨੂੰ ਇਸਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹਰ ਨਾਗਰਿਕ ਨੂੰ ਇਕ ਵੋਟ ਦਾ ਅਧਿਕਾਰ ਦਿੰਦਾ ਹੈ, ਉਸ ’ਤੇ ਚੋਣ ਕਮਿਸ਼ਨ ਅਤੇ ਇਸਦੇ ਅਧਿਕਾਰੀ ਹਮਲਾ ਕਰ ਰਹੇ ਹਨ। ਅਜਿਹਾ ਕਰਨ ਵਾਲੇ ਅਧਿਕਾਰੀ ਬਚਣਗੇ ਨਹੀਂ। ਇਸ ਵਿਚ ਸਮਾਂ ਲੱਗੇਗਾ ਪਰ ਅਸੀਂ ਉਨ੍ਹਾਂ ਨੂੰ ਫੜ ਲਵਾਂਗੇ। ਉਨ੍ਹਾਂ ਨੇ ਸੰਵਿਧਾਨ ਦੀ ਇਕ ਕਾਪੀ ਦਿਖਾਉਂਦੇ ਹੋਏ ਕਿਹਾ ਕਿ ਜੇਕਰ ਤੁਸੀਂ (ਅਧਿਕਾਰੀ) ਇਸ ’ਤੇ ਹਮਲਾ ਕਰੋਗੇ ਤਾਂ ਤੁਸੀਂ ਸਾਡੇ ’ਤੇ ਹਮਲਾ ਕਰੋਗੇ।
ਰਾਹੁਲ ਗਾਂਧੀ ਨੇ ਕਿਹਾ ਿਕ ਸਾਡੀ ਮੰਗ ਹੈ ਕਿ ਚੋਣ ਕਮਿਸ਼ਨ ਪੂਰੇ ਦੇਸ਼ ਦੀ ਵੋਟਰ ਸੂਚੀ ਡਿਜੀਟਲ ਫਾਰਮੈਟ ਵਿਚ ਪ੍ਰਦਾਨ ਕਰੇ ਅਤੇ ਸੀ. ਸੀ. ਟੀ. ਵੀ. ਫੁਟੇਜ ਦੇਵੇ। ਜੇਕਰ ਸਾਨੂੰ ਇਹ ਮਿਲਦਾ ਹੈ ਤਾਂ ਅਸੀਂ ਇਹ ਸਾਬਤ ਕਰ ਦੇਵਾਂਗੇ ਕਿ ਵੋਟ ਚੋਰੀ ਸਿਰਫ ਕਰਨਾਟਕ ਵਿਚ ਹੀ ਨਹੀਂ, ਸਗੋਂ ਪੂਰੇ ਹਿੰਦੁਸਤਾਨ ਵਿਚ ਕੀਤੀ ਗਈ ਹੈ। ਰਾਹੁਲ ਗਾਂਧੀ ਨੇ ਦੁਹਰਾਇਆ ਕਿ ਸਿਰਫ਼ 25 ਸੀਟਾਂ ਦੇ ਕਾਰਨ ਅੱਜ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਇਹ ਸਵਾਲ ਪਿਛਲੀਆਂ ਚੋਣਾਂ ਵਿਚ ਸਾਡੇ ਸਾਹਮਣੇ ਉੱਠਿਆ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ। ਲੋਕ ਸਭਾ ਚੋਣਾਂ ’ਚ ਮਹਾਰਾਸ਼ਟਰ ਵਿਚ ਸਾਡਾ ਗੱਠਜੋੜ ਜਿੱਤਿਆ ਪਰ 6 ਮਹੀਨਿਆਂ ਬਾਅਦ ਹੈਰਾਨੀਜਨਕ ਨਤੀਜੇ ਆਏ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚ ਸਿਰਫ਼ 5 ਮਹੀਨਿਆਂ ਵਿਚ ਇਕ ਕਰੋੜ ਨਵੇਂ ਵੋਟਰਾਂ ਨੇ ਵੋਟ ਪਾਈ ਅਤੇ ਉਨ੍ਹਾਂ ਸਾਰਿਆਂ ਨੇ ਭਾਜਪਾ ਨੂੰ ਵੋਟ ਦਿੱਤੀ।
10ਵੀਂ ਦੀ ਟਾਪਰ ਨਾਲ ਗੈਂਗਰੇਪ! ਅਗਵਾ ਕਰ 8 ਦਿਨਾਂ ਤਕ ਬਣਾਉਂਦੇ ਰਹੇ ਹਵਸ ਦਾ ਸ਼ਿਕਾਰ
NEXT STORY