ਨਵਸਾਰੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਬੁੱਧਵਾਰ ਨੂੰ ਗੁਜਰਾਤ ਦੌਰੇ 'ਤੇ ਹਨ। ਉਨ੍ਹਾਂ ਨੇ ਗੁਜਰਾਤ ਵਿਚ ਨਵਸਾਰੀ ਜ਼ਿਲੇ ਦੇ ਦਾਂਡੀ ਵਿਚ ਰਾਸ਼ਟਰੀ ਨਮਕ ਸੱਤਿਆਗ੍ਰਹਿ ਸਮਾਰਕ ਅਤੇ ਮਿਊਜ਼ੀਅਮ ਰਾਸ਼ਟਰ ਨੂੰ ਸਮਰਪਿਤ ਕੀਤਾ।

ਇਸ ਸਮਾਰਕ ਵਿਚ ਮਹਾਤਮਾ ਗਾਂਧੀ ਅਤੇ ਇਤਿਹਾਸਕ ਦਾਂਡੀ ਨਮਕ ਯਾਤਰਾ ਦੌਰਾਨ 80 ਸੱਤਿਆਗ੍ਰਹਿਆਂ ਦੀਆਂ ਮੂਰਤੀਆਂ ਹਨ। ਦਾਂਡੀ ਨਮਕ ਯਾਤਰਾ ਨੂੰ 'ਦਾਂਡੀ ਮਾਰਚ' ਵੀ ਕਿਹਾ ਜਾਂਦਾ ਹੈ। ਸਮਾਰਕ ਵਿਚ 24 ਤਸਵੀਰਾਂ ਵੀ ਹਨ, ਜੋ ਕਿ 1930 ਦੇ ਇਤਿਹਾਸਕ ਦਾਂਡੀ ਮਾਰਚ ਦੀਆਂ ਵੱਖ-ਵੱਖ ਘਟਨਾਵਾਂ ਅਤੇ ਕਹਾਣੀ ਨੂੰ ਰੇਖਾਕ੍ਰਿਤ ਕਰਦੀ ਹੈ।

ਕੀ ਹੈ ਨਮਕ ਸੱਤਿਆਗ੍ਰਹਿ ਅੰਦਲੋਨ—
ਇਸ ਅੰਦੋਲਨ ਦੌਰਾਨ ਗਾਂਧੀ ਜੀ ਨੇ 24 ਦਿਨਾਂ ਤਕ 16 ਤੋਂ 19 ਕਿਲੋਮੀਟਰ ਪੈਦਲ ਯਾਤਰਾ ਕੀਤੀ। ਨਮਕ ਸੱਤਿਆਗ੍ਰਹਿ ਅੰਦੋਲਨ ਗਾਂਧੀ ਜੀ ਵਲੋਂ ਚਲਾਏ ਗਏ ਅੰਦੋਲਨਾਂ ਵਿਚੋਂ ਇਕ ਸੀ। ਗਾਂਧੀ ਜੀ ਨੇ 12 ਮਾਰਚ 1930 ਵਿਚ ਅਹਿਮਦਾਬਾਦ ਕੋਲ ਸਥਿਤ ਸਾਬਰਮਤੀ ਆਸ਼ਰਮ ਤੋਂ ਦਾਂਡੀ ਪਿੰਡ ਤਕ 24 ਦਿਨਾਂ ਦਾ ਪੈਦਲ ਮਾਰਚ ਕੱਢਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ 80 ਸਹਿਯੋਗੀ ਵੀ ਨਾਲ ਸਨ। ਇਹ ਅੰਦੋਲਨ ਗਾਂਧੀ ਜੀ ਵਲੋਂ ਅੰਗਰੇਜ਼ ਸਰਕਾਰ ਦੇ ਨਮਕ ਉੱਪਰ ਟੈਕਸ ਲਾਉਣ ਦੇ ਕਾਨੂੰਨ ਵਿਰੁੱਧ ਸੀ। 6 ਅਪ੍ਰੈਲ 1930 ਨੂੰ ਦਾਂਡੀ ਪਹੁੰਚ ਕੇ ਉਨ੍ਹਾਂ ਨੇ ਸਮੁੰਦਰੀ ਕੰਢੇ 'ਤੇ ਨਮਕ ਕਾਨੂੰਨ ਨੂੰ ਤੋੜਿਆ।
...ਜਦੋਂ ਪੀ. ਐੱਮ. ਮੋਦੀ ਦੇ ਭਾਸ਼ਣ ਦੌਰਾਨ ਬੇਹੋਸ਼ ਹੋਇਆ ਕੈਮਰਾਮੈਨ
NEXT STORY