ਸੂਰਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਗੁਜਰਾਤ ਦੇ ਸੂਰਤ ਪੁੱਜੇ, ਜਿੱਥੇ ਉਨ੍ਹਾਂ ਨੇ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਰੱਖਣ ਮਗਰੋਂ ਮੋਦੀ ਨੇ ਸਭਾ ਨੂੰ ਸੰਬੋਧਿਤ ਕੀਤਾ, ਇਸ ਦੌਰਾਨ ਇਕ ਕੈਮਰਾਮੈਨ ਬੇਹੋਸ਼ ਹੋ ਗਿਆ। ਪੀ. ਐੱਮ. ਮੋਦੀ ਨੇ ਤੁਰੰਤ ਆਪਣਾ ਭਾਸ਼ਣ ਰੋਕਿਆ ਅਤੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਕੈਮਰਾਮੈਨ ਲਈ ਤੁਰੰਤ ਐੈਂਬੂਲੈਂਸ ਦੀ ਵਿਵਸਥਾ ਕੀਤੀ ਜਾਵੇ।
ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਬੇਹੋਸ਼ ਹੋਏ ਕੈਮਰਾਮੈਨ ਨੂੰ ਲੈ ਕੇ ਜਾ ਰਹੇ ਹਨ ਅਤੇ ਮੰਚ 'ਤੇ ਖੜ੍ਹੇ ਪ੍ਰਧਾਨ ਮੰਤਰੀ ਚੁੱਪ ਹਨ। ਉਨ੍ਹਾਂ ਨੇ ਆਪਣੇ ਨਾਲ ਮੌਜੂਦ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਬੀਮਾਰ ਵਿਅਕਤੀ ਲਈ ਐਂਬੂਲੈਂਸ ਦਾ ਇੰਤਜ਼ਾਮ ਕਰਵਾ ਦੇਣ। ਤੁਰੰਤ 108 ਐਂਬੂਲੈਂਸ ਬੁਲਵਾ ਕੇ ਕੈਮਰਾਮੈਨ ਨੂੰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਮੋਦੀ ਨੇ ਆਪਣਾ ਭਾਸ਼ਣ ਪੂਰਾ ਕੀਤਾ।
ਰਾਫੇਲ ਦੀ ਸੱਚਾਈ ਸਾਹਮਣੇ ਆਵੇਗੀ, ਮੋਦੀ ਜੀ ਦੀ ਨੀਂਦ ਉਡੀ : ਰਾਹੁਲ
NEXT STORY