ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ਅਮਰੀਕੀ ਯਾਤਰਾ 'ਤੇ ਚੜ੍ਹੀ ਝੂਠ ਦੀ ਚਮਕ ਜਿਵੇਂ ਹੀ ਹਟੀ ਤਾਂ ਅਣਰੀਕਾ ਤੋਂ ਪੁਰਾਣੇ ਡਰੋਨ ਮਹਿੰਗੀ ਕੀਮਤ 'ਤੇ ਖਰੀਦਣ ਦਾ ਪਰਦਾ ਉਠਿਆ ਅਤੇ ਅਸਲੀਅਤ ਸਾਹਮਣੇ ਆ ਗਈ, ਇਸ ਲਈ ਮੋਦੀ ਸਰਕਾਰ ਨੂੰ ਇਸ ਸੌਦੇ 'ਚ ਪਾਰਦਰਸ਼ਿਤਾ ਨੂੰ ਲੈ ਕੇ ਹੁਣ ਜਵਾਬ ਦੇਣਾ ਚਾਹੀਦਾ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਪੱਤਰਕਾਰ ਸੰਮੇਲਨ 'ਚ ਸਰਕਾਰ ਤੋਂ ਪੁੱਛਿਆ ਕਿ ਤਕਨੀਕੀ ਪੁਰਾਣੀ ਪੈ ਚੁੱਕੀ ਹੈ ਅਤੇ ਅਮਰੀਕਾ ਖ਼ੁਦ ਉਸ ਤੋਂ ਅੱਗੇ ਦੀ ਤਕਨੀਕੀ ਦੇ ਡਰੋਨ ਤਿਆਰ ਕਰ ਰਿਹਾ ਹੈ ਤਾਂ ਫਿਰ ਪੁਰਾਣੇ ਯਾਨੀ ਪ੍ਰਿਡੇਟਰ ਡਰੋਨ ਨੂੰ ਨਵੇਂ ਦੱਸ ਕੇ ਖਰੀਦ ਕਰਨ ਦੀ ਕੀ ਵਜ੍ਹਾ ਹੈ। ਉਨ੍ਹਾਂ ਨੇ ਇਸ ਸੌਦੇ ਨੂੰ ਲੈ ਕੇ ਸਰਕਾਰ ਤੋਂ ਇਹ ਵੀ ਸਵਾਲ ਕੀਤਾ ਕਿ ਜੋ ਪ੍ਰੀਡੇਟਰ ਡਰੋਨ ਦੂਜੇ ਦੇਸ਼ ਚਾਰ ਗੁਣਾ ਘੱਟ ਕੀਮਤ 'ਤੇ ਖਰੀਦਦੇ ਹਨ, ਉਨ੍ਹਾਂ ਨੂੰ ਪ੍ਰਧਾਨ ਮੰਤਰੀ 880 ਕਰੋੜ ਰੁਪਏ ਪ੍ਰਤੀ ਡਰੋਨ ਦੇ ਹਿਸਾਬ ਨਾਲ ਕਿਉਂ ਖ਼ਰੀਦ ਰਹੇ ਹਨ। ਪਹਿਲੇ ਜਦੋਂ ਦੇਸ਼ 'ਚ 'ਰੂਸਤਮ' ਅਤੇ 'ਖ਼ਤਰਨਾਕ' ਡਰੋਨ ਬਣਾਉਣ ਲਈ ਡੀ.ਆਰ.ਡੀ.ਓ. ਨੂੰ 1786 ਕਰੋੜ ਰੁਪਏ ਦਿੱਤੇ ਤਾਂ ਫਿਰ ਅਮਰੀਕਾ ਨੂੰ ਲਗਭਗ ਇਸੇ ਘਾਤਕ ਪੱਧਰ ਦੇ 31 ਡਰੋਨ ਖਰੀਦ ਲਈ 25 ਹਜ਼ਾਰ ਕਰੋੜ ਰੁਪਏ ਦੇਣ ਦੀ ਕੀ ਲੋੜ ਸੀ।
ਬੁਲਾਰੇ ਨੇ ਇਸ ਸੌਦੇ 'ਚ ਨਿਯਮਾਂ ਦੀ ਉਲੰਘਣਾ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਕੀਤੇ ਬਿਨਾਂ ਇਸ ਮਹਿੰਗੇ ਸੌਦੇ ਨੂੰ ਕਿਵੇਂ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਦਾ ਇਹ ਵੀ ਸਵਾਲ ਸੀ ਕਿ ਕੀ ਪ੍ਰਧਾਨ ਮੰਤਰੀ ਨੂੰ ਇਹ ਪਤਾ ਨਹੀਂ ਸੀ ਕਿ ਜਿਸ ਸੌਦੇ ਨੂੰ ਉਹ ਮਹਿੰਗੀ ਕੀਮਤ 'ਤੇ ਖਰੀਦ ਰਹੇ ਹਨ, ਉਸ ਨੂੰ ਦੂਜੇ ਕਈ ਦੇਸ਼ਾਂ ਨੇ ਉਸ ਤੋਂ ਬਹੁਤ ਘੱਟ ਕੀਮਤ 'ਤੇ ਖਰੀਦਿਆ ਹੈ। ਉਨ੍ਹਾਂ ਕਿਹਾ,''ਅਮਰੀਕਾ ਦੇ ਇਹ ਡਰੋਨ ਆਊਟ ਡੇਟੇਡ ਤਕਨਾਲੋਜੀ ਵਾਲੇ ਹਨ ਅਤੇ ਟਰਾਂਸਫਰ ਆਫ਼ ਤਕਨਾਲੋਜੀ ਦੇ ਬਿਨਾਂ ਭਾਰਤ ਨੂੰ ਮਿਲਣਗੇ। ਯਾਨੀ ਤੁਸੀਂ ਕਬਾੜ ਵੀ ਸਸਤੇ ਦੀ ਬਜਾਏ ਮਹਿੰਗੀ ਕੀਮਤ 'ਤੇ ਖਰੀਦ ਰਹੇ ਹੋ। ਆਖ਼ਰ ਕੌਣ ਹੈ ਉਹ ਡਰੋਨਾਚਾਰੀਆ ਜੋ ਪੁਰਾਣੇ ਡਰੋਨ ਮਹਿੰਗੀ ਕੀਮਤ 'ਤੇ ਖਰੀਦਵਾ ਰਿਹਾ ਹੈ।'' ਸ਼੍ਰੀ ਖੇੜਾ ਨੇ ਸਵਾਲ ਕੀਤਾ ਕਿ ਡਰੋਨ ਸੌਦੇ ਨੂੰ ਮਨਜ਼ੂਰੀ ਦੇਣ ਲਈ ਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਹੋਈ। ਦੂਜੇ ਦੇਸ਼ਾਂ ਦੇ ਮੁਕਾਬਲੇ ਡਰੋਨ ਦੀ ਕੀਮਤ ਜ਼ਿਆਦਾ ਕਿਉਂ ਹੈ?
ਕਿਸਾਨਾਂ ਨੂੰ ਤੋਹਫ਼ਾ, ਕੇਂਦਰ ਸਰਕਾਰ ਨੇ ਗੰਨੇ ਦਾ ਸਮਰਥਨ ਮੁੱਲ ਵਧਾਉਣ ਦਾ ਕੀਤਾ ਫ਼ੈਸਲਾ
NEXT STORY