ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਚੁੱਪਚਾਪ ਚੀਨ ਨੂੰ ਸੌਂਪ ਦਿੱਤਾ ਹੈ। ਰਾਹੁਲ ਨੇ ਟਵੀਟ ਕੀਤਾ,''ਚੀਨ ਨੇ ਅਪ੍ਰੈਲ 2020 ਦੀ ਸਥਿਤੀ ਨੂੰ ਬਹਾਲ ਕਰਨ ਦੀ ਭਾਰਤ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਪੀ.ਐੱਮ. ਨੇ ਬਿਨਾਂ ਕਿਸੇ ਲੜਾਈ ਦੇ ਚੀਨ ਨੂੰ 1000 ਵਰਗ ਕਿਲੋਮੀਟਰ ਜ਼ਮੀਨ ਦੇ ਦਿੱਤੀ ਹੈ।''
ਰਾਹੁਲ ਨੇ ਕਿਹਾ ਕਿ ਚੀਨ ਨੇ ਸਰਹੱਦ 'ਤੇ ਮੌਜੂਦਾ ਸਥਿਤੀ ਬਣਾਏ ਰੱਖਣ ਦੀ ਭਾਰਤ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਦੇਸ਼ ਦੀ ਸਰਹੱਦ ਦਾ ਜੋ ਹਿੱਸਾ ਚੁੱਪਚਾਪ ਚੀਨ ਨੂੰ ਸੌਂਪਿਆ ਗਿਆ ਹੈ ਕੀ ਉਹ ਵਾਪਸ ਮਿਲੇਗਾ। ਉਨ੍ਹਾਂ ਕਿਹਾ,''ਕੀ ਭਾਰਤ ਸਰਕਾਰ ਦੱਸ ਸਕਦੀ ਹੈ ਕਿ ਇਸ ਖੇਤਰ ਨੂੰ ਕਿਵੇਂ ਮੁੜ ਪ੍ਰਾਪਤ ਕੀਤਾ ਜਾਵੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਾਈਕਲਿਸਟ ਆਦਿਲ ਤੇਲੀ ਨੇ ਬਣਾਇਆ ਵਰਲਡ ਰਿਕਾਰਡ, 29 ਘੰਟਿਆਂ ’ਚ ਪੂਰਾ ਕੀਤਾ ਲੇਹ ਤੋਂ ਮਨਾਲੀ ਦਾ ਸਫ਼ਰ
NEXT STORY