ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ਝੂਠ ਬੋਲਦੇ ਹਨ ਅਤੇ ਦੇਸ਼ਵਾਸੀਆਂ ਨੂੰ ਝੂਠੇ ਸੁਫ਼ਨੇ ਦਿਖਆ ਕੇ ਵੋਟ ਲਈ ਠੱਗੀ ਦਾ ਵਪਾਰ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਸ਼੍ਰੀ ਮੋਦੀ ਅੱਜ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਗਾਰੰਟੀ ਦੀ ਗੱਲ ਕਰਦੇ ਹਨ ਪਰ ਸੱਚ ਇਹ ਹੈ ਕਿ ਉਨ੍ਹਾਂ ਨੇ ਪਹਿਲੇ ਜਿਹੜੀਆਂ ਗਾਰੰਟੀਆਂ ਦੀ ਗੱਲ ਕੀਤੀ ਸੀ, ਉਹ ਸਭ ਝੂਠ ਸਾਬਿਤ ਹੋਈਆਂ ਅਤੇ ਉਨ੍ਹਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ,''ਮੋਦੀ ਜੀ 'ਨਵੀਆਂ ਗਾਰੰਟੀਆਂ' ਤੋਂ ਪਹਿਲਾਂ 'ਪੁਰਾਣੀਆਂ ਗਾਰੰਟੀਆਂ' ਦਾ ਹਿਸਾਬ ਕਰੋ। 10 ਸਾਲਾਂ ਤੋਂ ਝੂਠੇ ਸੁਫ਼ਨਿਆਂ ਦਾ ਬਾਈਸਕੋਪ ਲੈ ਕੇ ਘੁੰਮ ਰਹੇ ਪ੍ਰਧਾਨ ਮੰਤਰੀ ਦੇਸ਼ 'ਚ ਠੱਗੀ ਦਾ ਵਪਾਰ ਕਰ ਰਹੇ ਹਨ। ਭਾਜਪਾ ਸਰਕਾਰ ਮਤਲਬ ਝੂਠ ਅਤੇ ਅਨਿਆਂ ਦੀ ਗਾਰੰਟੀ, ਦੇਸ਼ ਦੇ ਸੁਫ਼ਨਿਆਂ ਨਾਲ ਨਿਆਂ ਕਾਂਗਰਸ ਕਰੇਗੀ।''
ਇਹ ਵੀ ਪੜ੍ਹੋ : ਸ਼ਰਾਬ ਘਪਲਾ ਮਾਮਲਾ : ED ਨੇ ਕੇਜਰੀਵਾਲ ਨੂੰ ਭੇਜਿਆ 6ਵਾਂ ਸੰਮਨ, ਇਸ ਦਿਨ ਪੁੱਛ-ਗਿੱਛ ਲਈ ਬੁਲਾਇਆ
ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ 'ਤੇ ਵਾਅਦੇ ਪੂਰੇ ਨਹੀਂ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਵੀ ਗਾਰੰਟੀ ਦਿੱਤੀ, ਉਹ ਝੂਠ ਸਾਬਿਤ ਹੋਈ ਹੈ। ਇਸ ਦਾ ਵੇਰਵਾ ਦਿੰਦੇ ਹੋਏ ਰਾਹੁਲ ਨੇ ਕਿਹਾ,''2 ਕਰੋੜ ਨੌਕਰੀ ਹਰ ਸਾਲ ਦੀ ਗਾਰੰਟੀ-ਝੂਠ, ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗਾਰੰਟੀ-ਝੂਠ, ਕਾਲਾ ਧਨ ਵਾਪਸ ਲਿਆਉਣ ਦੀ ਗਾਰੰਟੀ- ਝੂਠ, ਮਹਿੰਗਾਈ ਘੱਟ ਕਰਨ ਦੀ ਗਾਰੰਟੀ- ਝੂਠ, ਹਰ ਖਾਤੇ 'ਚ 15 ਲੱਖ ਰੁਪਏ ਦੀ ਗਾਰੰਟੀ- ਝੂਠ, ਮਹਿਲਾ ਸੁਰੱਖਿਆ ਅਤੇ ਸਨਮਾਨ ਦੀ ਗਾਰੰਟੀ- ਝੂਠ, 100 ਸਮਾਰਟ ਸਿਟੀ ਬਣਾਉਣ ਦੀ ਗਾਰੰਟੀ- ਝੂਠ, ਰੁਪਏ ਨੂੰ ਮਜ਼ਬੂਤ ਕਰਨ ਦੀ ਗਾਰੰਟੀ- ਝੂਠ, ਚੀਨ ਨੂੰ ਲਾਲ ਅੱਖ ਦਿਖਾਉਣ ਦੀ ਗਾਰੰਟੀ- ਝੂਠ, ਨਾ ਖਾਵਾਂਗਾ, ਨਾ ਖਾਣ ਦੇਵਾਂਗਾ ਦੀ ਗਾਰੰਟੀ- ਝੂਠ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਨੇ ਕੌਮਾਂਤਰੀ ਸਰਹੱਦ ’ਤੇ ਕੀਤੀ ਗੋਲੀਬੰਦੀ ਦੀ ਉਲੰਘਣਾ
NEXT STORY