ਨਵੀਂ ਦਿੱਲੀ /ਪਟਨਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ-ਭਾਰਤ ਕੰਟਰੋਲ ਲਾਈਨ 'ਤੇ ਸ਼ਹੀਦ ਹੋਏ ਜਵਾਨਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਾਨੂੰ ਇਨਾਂ ਸ਼ਹੀਦਾਂ 'ਤੇ ਮਾਣ ਹੈ ਅਤੇ ਦੇਸ਼ ਫੌਜ ਦੇ ਨਾਲ ਹੈ। ਇਹ ਗੱਲ ਪੀ. ਐਮ. ਮੋਦੀ ਨੇ ਦੇਸ਼ ਵਿਚ ਭਿਆਨਕ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਆਪਣੇ ਪਿੰਡ ਵਿਚ ਰੁਜ਼ਗਾਰ ਉਪਲਬਧ ਕਰਾਉਣ ਦੇ ਲਈ 50,000 ਕਰੋੜ ਰੁਪਏ ਦੀ ਗਰੀਬ ਕਲਿਆਣ ਯੋਜਨਾ ਨੂੰ ਲਾਂਚ ਕਰਦੇ ਹੋਏ ਕਹੀ।
ਉਨ੍ਹਾਂ ਨੇ ਕਿਹਾ ਕਿ ਬਿਹਾਰ ਰੈਜੀਮੈਂਟ ਦੇ ਜਵਾਨਾਂ ਨੇ ਜੋ ਕੁਰਬਾਨੀ ਦਿੱਤੀ, ਉਸ 'ਤੇ ਬਿਹਾਰ ਨੂੰ ਮਾਣ ਹੈ। ਮੈਂ ਉਨਾਂ ਸ਼ਹੀਦਾਂ ਨੂੰ ਨਮਨ ਕਰਦਾ ਹਾਂ। ਦੇਸ਼ ਫੌਜ ਦੇ ਨਾਲ ਹੈ। ਪੀ. ਐਮ. ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬਿਹਾਰ ਦੇ ਖਗੜਿਯਾ ਜ਼ਿਲੇ ਦੇ ਬੇਦਲੌਰ ਬਲਾਕ ਦੇ ਤੇਲੀ ਹਰ ਪਿੰਡ ਤੋਂ ਇਸ ਯੋਜਨਾ ਨੂੰ ਲਾਂਚ ਕੀਤਾ। ਇਸ ਦੌਰਾਨ ਮੋਦੀ ਨੇ ਕਿਹਾ ਕਿ ਅੱਜ ਤੁਹਾਡੇ ਸਾਰਿਆਂ ਨਾਲ ਗੱਲ ਕਰ ਕੁਝ ਰਾਹਤ ਅਤੇ ਸੰਤੋਸ਼ ਮਿਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਮਜ਼ਦੂਰ ਆਪਣੀ ਮਿਹਨਤ ਨਾਲ ਸ਼ਹਿਰਾਂ ਨੂੰ ਚਮਕਾ ਰਹੇ ਸਨ, ਉਹ ਹੁਣ ਆਪਣੇ ਪਿੰਡਾਂ ਦਾ ਵਿਕਾਸ ਕਰਨਗੇ। ਇਸ ਨਾਲ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੁਨਰ ਮੁਤਾਬਕ ਉਨ੍ਹਾਂ ਦੇ ਪਿੰਡਾਂ ਨੇੜੇ ਰੁਜ਼ਗਾਰ ਮਿਲੇਗਾ। ਇਸ ਯੋਜਨਾ ਦੇ ਤਹਿਤ 6 ਰਾਜਾਂ ਦੇ 116 ਜ਼ਿਲਿਆਂ ਦੀ ਪਛਾਣ ਕੀਤੀ ਗਈ ਹੈ, ਜਿਥੇ 25 ਕਾਰਜ ਖੇਤਰਾਂ 'ਤੇ 50,000 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਕੋਰੋਨਾ ਨਾਲ ਨਜਿੱਠ ਰਹੇ ਦਿੱਲੀ ਦੇ ਸਿਹਤ ਮੰਤਰੀ ਨੂੰ ਦਿੱਤੀ ਪਲਾਜ਼ਮਾ ਥੈਰੇਪੀ
NEXT STORY