ਕਟਕ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਅਰਬਪਤੀਆਂ ਲਈ ਸਰਕਾਰ ਚਲਾਉਂਦੇ ਹਨ ਤਾਂ ਦੂਜੇ ਪਾਸੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਇਕ ਅਜਿਹੀ ਸਰਕਾਰ ਦੀ ਲੀਡਰਸ਼ਿਪ ਕਰਦੇ ਹਨ ਜੋ ਸਿਰਫ਼ ਰਾਜ ਦੇ ਚੁਨਿੰਦਾ ਲੋਕਾਂ ਲਈ ਕੰਮ ਕਰਦੀ ਹੈ।
ਰਾਹੁਲ ਦੇ ਕਟਕ ਦੇ ਸਾਲੇਪੁਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਭਾਵੇਂ ਹੀ ਬੀਜੂ ਜਨਤਾ ਦਲ (ਬੀਜਦ) ਅਤੇ ਭਾਜਪਾ ਇਕ-ਦੂਜੇ ਖ਼ਿਲਾਫ਼ ਚੋਣ ਲੜਾਈ ਲੜ ਰਹੇ ਹਨ ਪਰ ਅਸਲ 'ਚ ਉਹ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ,''ਇਸ ਨੂੰ ਸਾਂਝੇਦਾਰੀ ਕਹਿਣ ਜਾਂ ਵਿਆਹ, ਬੀਜਦ ਅਤੇ ਭਾਜਪਾ ਦੋਵੇਂ ਇਕੱਠੇ ਹਨ।'' ਰਾਹੁਲ ਨੇ ਪਟਨਾਇਕ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਵੇਂ ਹੀ ਪਟਨਾਇਕ ਮੁੱਖ ਮੰਤਰੀ ਹਨ ਪਰ ਰਾਜਦ 'ਚ ਬੀਜਦ ਸਰਕਾਰ ਉਨ੍ਹਾਂ ਦੇ ਸਹਿਯੋਗੀ ਵੀ.ਕੇ. ਪਾਂਡਿਅਨ ਚਲਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੱਲਦੀ ਕਾਰ 'ਚ ਲੱਗੀ ਭਿਆਨਕ ਅੱਗ, ਝੁਲਸੇ ਡਰਾਈਵਰ ਨੇ ਸੀਵਰ 'ਚ ਛਾਲ ਮਾਰ ਕੇ ਬਚਾਈ ਜਾਨ
NEXT STORY