ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ 'ਤੇ ਉੱਥੇ ਦੀ ਜਨਤਾ ਦਾ ਆਭਾਰ ਪ੍ਰਗਟ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਵਿਕਾਸ ਦੀ ਰਾਜਨੀਤੀ ਨੂੰ ਆਸ਼ੀਰਵਾਦ ਦਿੱਤੀ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਅਨੁਸਾਰ ਗੁਜਰਾਤ ਭਾਜਪਾ ਦਾ ਹਰ ਇਕ ਵਰਕਰ ਚੈਂਪੀਅਨ ਹੈ।
ਉਨ੍ਹਾਂ ਕਿਹਾ,''ਇਹ ਇਤਿਹਾਸਕ ਜਿੱਤ ਸਾਡੇ ਵਰਕਰਾਂ ਦੀ ਮਿਹਨਤ ਦੇ ਬਿਨਾਂ ਸੰਭਵ ਨਹੀਂ ਸੀ। ਵਰਕਰ ਹੀ ਸਾਡੀ ਪਾਰਟੀ ਦੀ ਅਸਲ ਮਜ਼ਬੂਤੀ ਹਨ।'' ਉਨ੍ਹਾਂ ਕਿਹਾ,''ਧੰਨਵਾਦ ਗੁਜਰਾਤ। ਚੋਣ ਨਤੀਜਿਆਂ ਨੂੰ ਦੇਖ ਕੇ ਮੈਂ ਬਹੁਤ ਸਾਰੀਆਂ ਭਾਵਨਾਵਾਂ ਨਾਲ ਭਰ ਗਿਆ ਹਾਂ। ਲੋਕਾਂ ਨੇ ਵਿਕਾਸ ਦੀ ਰਾਜਨੀਤੀ ਨੂੰ ਆਸ਼ੀਰਵਾਦ ਦਿੱਤਾ। ਨਾਲ ਹੀ ਉਨ੍ਹਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਵਿਕਾਸ ਦੀ ਇਹ ਗਤੀ ਹੋਰ ਤੇਜ਼ੀ ਨਾਲ ਜਾਰੀ ਰਹੇ। ਮੈਂ ਗੁਜਰਾਤ ਦੀ ਜਨ ਸ਼ਕਤੀ ਨੂੰ ਨਮਨ ਕਰਦਾ ਹਾਂ।''
ਹਿਮਾਚਲ ਚੋਣ ਨਤੀਜੇ : ਹਿਮਾਚਲ ’ਚ ਕਾਂਗਰਸ ਦੀ ਵਾਪਸੀ, CM ਜੈਰਾਮ ਠਾਕੁਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ
NEXT STORY