ਬੀਜਿੰਗ/ਨਵੀਂ ਦਿੱਲੀ (ਭਾਸ਼ਾ)— ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਇਕ ਐਲਾਨ ਕੀਤਾ। ਇਸ ਮੁਤਾਬਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ-ਪੱਖੀ ਸੰਬੰਧਾਂ ਨੂੰ ਸੁਧਾਰਨ ਲਈ 27-28 ਅਪ੍ਰੈਲ ਨੂੰ ਕਮਿਊਨਿਸਟ ਦੇਸ਼ ਦੇ ਵੁਹਾਨ ਸ਼ਹਿਰ ਵਿਚ ਸ਼ਿਖਰ ਬੈਠਕ ਵਿਚ ਹਿੱਸਾ ਲੈਣਗੇ। ਵਾਂਗ ਨੇ ਇੱਥੇ ਚਾਰ ਦਿਨੀਂ ਦੌਰੇ 'ਤੇ ਆਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਮਗਰੋਂ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਰਾਸ਼ਟਰਪਤੀ ਸ਼ੀ ਦੇ ਸੱਦੇ 'ਤੇ ਮੋਦੀ ਮੱਧ ਚੀਨੀ ਸ਼ਹਿਰ ਆ ਰਹੇ ਹਨ। ਸੁਸ਼ਮਾ, ਵਾਂਗ ਨਾਲ ਗੱਲਬਾਤ ਕਰਨ ਲਈ ਅਤੇ ਕੱਲ ਤੋਂ ਸ਼ੁਰੂ ਹੋਣ ਜਾ ਰਹੇ 8 ਦੇਸ਼ਾਂ ਦੇ ਸੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨੀਂ ਬੈਠਕ ਵਿਚ ਹਿੱਸਾ ਲੈਣ ਲਈ ਚੀਨ ਆਈ ਹੋਈ ਹੈ।
ਸੂਤਰਾਂ ਮੁਤਾਬਕ ਸ਼ੀ ਅਤੇ ਮੋਦੀ ਵਿਚਕਾਰ ਇਹ ਇਕ ਗੈਰ ਰਸਮੀ ਸ਼ਿਖਰ ਬੈਠਕ ਹੋਵੇਗੀ, ਜਿਸ ਦੌਰਾਨ ਦੋਵੇਂ ਨੇਤਾ ਦੋ-ਪੱਖੀ ਸੰਬੰਧਾਂ ਲਈ ਨਵੀਂ ਪਹਿਲ ਦੀ ਕੋਸ਼ਿਸ਼ ਕਰਨਗੇ, ਜੋ ਵੱਖ-ਵੱਖ ਵਿਵਾਦਾਂ ਅਤੇ ਮਤਭੇਦਾਂ ਕਾਰਨ ਤਣਾਅਪੂਰਣ ਹੋ ਗਏ ਸਨ। ਸਾਲ 2014 ਵਿਚ ਸੱਤਾ ਵਿਚ ਆਉਣ ਮਗਰੋਂ ਮੋਦੀ ਦੀ ਇਹ ਚੌਥੀ ਚੀਨ ਯਾਤਰਾ ਹੋਵੇਗੀ। ਉਂਝ ਮੋਦੀ 9 ਅਤੇ 10 ਜੂਨ ਨੂੰ ਕਵਿੰਗਦਾਓ ਸ਼ਹਿਰ ਵਿਚ ਹੋਣ ਜਾ ਰਹੇ ਐੱਸ. ਸੀ .ਓ. ਸ਼ਿਖਰ ਸੰੰਮੇਲਨ ਵਿਚ ਹਿੱਸਾ ਲੈਣ ਲਈ ਵੀ ਚੀਨ ਆਉਣ ਵਾਲੇ ਹਨ। ਮੋਦੀ ਅਤੇ ਸ਼ੀ ਦੀ ਸ਼ਿਖਰ ਬੈਠਕ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਕਾਰ ਉੱਚ ਪੱਧਰੀ ਗੱਲਬਾਤ ਦੀ ਲੜੀ ਪੂਰੀ ਹੋ ਚੁੱਕੀ ਹੈ। ਇਸ ਦੀ ਸ਼ੁਰੂਆਤ ਬੀਤੇ ਸਾਲ ਦਸੰਬਰ ਵਿਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੀ ਭਾਰਤ ਯਾਤਰਾ ਨਾਲ ਹੋਈ ਸੀ।
ਕਲਯੁੱਗੀ ਬੇਟਾ: 80 ਸਾਲ ਦੀ ਮਾਂ ਦਾ ਕੁੱਕਰ ਮਾਰ ਕੇ ਫਾੜਿਆ ਸਿਰ, ਚਬਾਈਆਂ ਉਂਗਲੀਆਂ
NEXT STORY