ਨਵੀਂ ਦਿੱਲੀ (ਵਾਰਤਾ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਉਦਯੋਗਪਤੀਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ ਮੁਆਫ਼ ਕਰ ਕੇ ਗਰੀਬਾਂ ਦਾ ਹੱਕ ਖੋਹਿਆ ਹੈ। ਰਾਹੁਲ ਨੇ ਇੱਥੇ ਜਾਰੀ ਇਕ ਬਿਆਨ 'ਚ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਅਰਬਪਤੀ ਦੋਸਤਾਂ ਦਾ 1,60,00,00,00,00,000 ਮਤਲਬ 16 ਲੱਖ ਕਰੋੜ ਰੁਪਏ ਦਾ ਕਰਜ਼ ਮੁਆਫ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇੰਨੀ ਰਕਮ ਦਾ ਕਰਜ਼ ਮੁਆਫ਼ ਕਰ ਕੇ ਮੋਦੀ ਨੇ ਦੇਸ਼ ਦੇ ਕਰੋੜਾਂ ਗਰੀਬਾਂ ਦਾ ਹੱਕ ਖੋਹਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਨੇ ਪੈਸਿਆਂ ਨਾਲ 16 ਕਰੋੜ ਨੌਜਵਾਨਾਂ ਨੂੰ ਇਕ ਲੱਖ ਰੁਪਏ ਸਾਲ ਦੀ ਨੌਕਰੀ ਮਿਲ ਸਕਦੀ ਸੀ ਅਤੇ 16 ਕਰੋੜ ਔਰਤਾਂ ਨੂੰ ਇਕ ਲੱਖ ਰੁਪਏ ਸਾਲ ਦੇ ਕੇ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਬਦਲੀ ਜਾ ਸਕਦੀ ਸੀ ਅਤੇ 10 ਕਰੋੜ ਕਿਸਾਨ ਪਰਿਵਾਰਾਂ ਦਾ ਕਰਜ਼ ਮੁਆਫ਼ ਕਰ ਕੇ ਅਣਗਿਣਤ ਖ਼ੁਦਕੁਸ਼ੀਆਂ ਰੋਕੀਆਂ ਜਾ ਸਕਦੀਆਂ ਸਨ।
ਰਾਹੁਲ ਨੇ ਕਿਹਾ ਕਿ ਇੰਨੀ ਰਕਮ ਨਾਲ ਪੂਰੇ ਦੇਸ਼ ਨੂੰ 20 ਸਾਲਾਂ ਤੱਕ ਸਿਰਫ਼ 400 ਰੁਪਏ 'ਚ ਗੈਸ ਸਿਲੰਡਰ ਦਿੱਤੀ ਜਾ ਸਕਦੀ ਸੀ ਅਤੇ ਤਿੰਨ ਸਾਲ ਤੱਕ ਭਾਰਤੀ ਫ਼ੌਜ ਦਾ ਪੂਰਾ ਖਰਚ ਚੁੱਕਿਆ ਜਾ ਸਕਦਾ ਸੀ। ਇਸ ਦੇ ਨਾਲ ਹੀ ਦਲਿਤ, ਆਦਿਵਾਸੀ ਅਤੇ ਪਿਛੜੇ ਸਮਾਜ ਦੇ ਹਰ ਨੌਜਵਾਨ ਦੀ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਮੁਫ਼ਤ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ,''ਜੋ ਪੈਸਾ ਹਿੰਦੁਸਤਾਨੀਆਂ ਦੇ ਦਰਦ ਦੀ ਦਵਾਈ ਬਣ ਸਕਦਾ ਸੀ, ਉਸ ਨੂੰ 'ਅਡਾਨੀਆਂ' ਦੀ ਹਵਾ ਬਣਾਉਣ 'ਚ ਖਰਚ ਕਰ ਦਿੱਤਾ ਗਿਆ। ਦੇਸ਼ ਨਰਿੰਦਰ ਮੋਦੀ ਨੂੰ ਇਸ ਅਪਰਾਧ ਲਈ ਕਦੇ ਮੁਆਫ਼ ਨਹੀਂ ਕਰੇਗਾ। ਹੁਣ ਹੱਥ ਬਦਲੇਗਾ ਹਾਲਾਤ ਕਾਂਗਰਸ ਹਰ ਹਿੰਦੁਸਤਾਨੀ ਦੀ ਤਰੱਕੀ ਲਈ ਸਰਕਾਰ ਚਲਾਏਗੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣਾਂ ਲੜਨ ਲਈ ਜ਼ਮੀਨ ਤੱਕ ਵੇਚ ਚੁੱਕੇ ਹਨ ਬਦਾਯੂੰ ਦੇ ਹਰੀ ਸਿੰਘ
NEXT STORY