ਸ਼ਿਮਲਾ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਦੇ 8 ਸਾਲ ਪੂਰੇ ਹੋਣ ਦੇ ਰਾਸ਼ਟਰੀ ਪੱਧਰੀ ਪ੍ਰੋਗਰਾਮ ਦੇ ਅਧੀਨ 31 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਆਉਣਗੇ ਅਤੇ ਇੱਥੇ ਰਿਜ ਮੈਦਾਨ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਦੇਸ਼ ਭਾਜਪਾ ਪ੍ਰਧਾਨ ਸੁਰੇਸ਼ ਕਸ਼ਯਪ ਨੇ ਵੀਰਵਾਰ ਨੂੰ ਇੱਥੇ ਵਰਚੁਅਲ ਬੈਠਕ 'ਚ ਕਿਹਾ ਕਿ ਇਸ ਰੈਲੀ 'ਚ ਲਗਭਗ 50 ਹਜ਼ਾਰ ਲੋਕ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰੈਲੀ ਦਾ ਸਿੱਧਾ ਪ੍ਰਸਾਰਨ ਵੀ ਹੋਵੇਗਾ, ਜਿਸ 'ਚ ਲੱਖਾਂ ਲੋਕ ਇਸ ਮਾਧਿਅਮ ਨਾਲ ਪੀ.ਐੱਮ. ਮੋਦੀ ਨੂੰ ਦੇਖ ਅਤੇ ਸੁਣ ਸਕਣਗੇ। ਇਸ ਰੈਲੀ ਨੂੰ ਸਫ਼ਲ ਬਣਾਉਣ 'ਚ ਭਾਜਪਾ ਦੇ 27 ਮੰਡਲਾਂ ਨੂੰ ਲੋਕਾਂ ਨੂੰ ਵਰਕਰਾਂ ਨੂੰ ਰੈਲੀ 'ਚ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਮਾਤਾ ਵੈਸ਼ਣੋ ਦੇਵੀ ਨੇੜੇ ਤ੍ਰਿਕੁਟਾ ਪਹਾੜੀਆਂ 'ਚ ਲੱਗੀ ਭਿਆਨਕ ਅੱਗ (ਤਸਵੀਰਾਂ)
ਬੈਠਕ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਇਹ ਚੋਣਾਵੀ ਸਾਲ ਹੈ ਅਤੇ ਹਿਮਾਚਲ ਤੇ ਗੁਜਰਾਤ 'ਚ ਕਈ ਵੱਡੇ ਪ੍ਰੋਗਰਾਮ ਹੋਣਗੇ। ਪ੍ਰਧਾਨ ਮੰਤਰੀ 3 ਵਾਰ ਹਿਮਾਚਲ ਦੌਰੇ 'ਤੇ ਆਉਣਗੇ ਅਤੇ ਉਨ੍ਹਾਂ ਦੇ ਸ਼ਿਮਲਾ, ਚੰਬਾ ਅਤੇ ਧਰਮਸ਼ਾਲਾ 'ਚ ਪ੍ਰੋਗਰਾਮ ਹੋਣਗੇ। ਉਨ੍ਹਾਂ ਦੱਸਿਆ ਕਿ ਪੀ.ਐੱਮ. ਮੋਦੀ ਆਪਣੀਆਂ ਰੈਲੀਆਂ ਦੌਰਾਨ ਆਪਣਾ ਸੰਬੋਧਨ ਕੇਂਦਰ ਸਰਕਾਰ ਦੀਆਂ 11 ਪ੍ਰਮੁੱਖ ਯੋਜਨਾਵਾਂ 'ਤੇ ਮੁੱਖ ਰੂਪ ਨਾਲ ਕੇਂਦਰਿਤ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 31 ਮਈ ਨੂੰ ਸ਼ਿਮਲਾ ਤੋਂ ਦੇਸ਼ ਦੇ ਸਾਰੇ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਤੋਂ ਵਰਚੁਅਲ ਮਾਧਿਅਮ ਨਾਲ ਜੁੜਨਗੇ। ਉਹ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਵੀ ਗੱਲਬਾਤ ਕਰਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਵਿਧਵਾ ਦੇ ਇਕਤਰਫਾ ਪਿਆਰ ’ਚ ਨੌਜਵਾਨ ਨੇ ਲਗਾਈ ਖੁਦ ਨੂੰ ਅੱਗ, ਟੁੱਟਿਆ ਔਰਤ ਦਾ ਦੂਜਾ ਵਿਆਹ
NEXT STORY