ਮੁੰਬਈ — ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਦੇ ਪੋਤੇ ਅਤੇ ਵਿਧਾਇਕ ਰੋਹਿਤ ਪਵਾਰ ਤੋਂ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਠ ਘੰਟੇ ਤੱਕ ਪੁੱਛਗਿੱਛ ਕੀਤੀ। ਪਿਛਲੇ 10 ਦਿਨਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਈਡੀ ਨੇ ਰੋਹਿਤ ਪਵਾਰ ਤੋਂ ਪੁੱਛਗਿੱਛ ਕੀਤੀ ਹੈ। ਕਰਜਤ-ਜਾਮਖੇੜ ਦੇ ਵਿਧਾਇਕ ਰੋਹਿਤ (38) ਤੋਂ ਕੇਂਦਰੀ ਏਜੰਸੀ ਨੇ ਇਸ ਤੋਂ ਪਹਿਲਾਂ 24 ਜਨਵਰੀ ਨੂੰ ਪੁੱਛਗਿੱਛ ਕੀਤੀ ਸੀ।
ਇਹ ਵੀ ਪੜ੍ਹੋ - ਚੰਪਈ ਸੋਰੇਨ ਅੱਜ ਚੁੱਕਣਗੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ, 10 ਦਿਨਾਂ 'ਚ ਸਾਬਿਤ ਕਰਨਾ ਹੋਵੇਗਾ ਬਹੁਮਤ
ਉਹ ਵੀਰਵਾਰ ਨੂੰ ਦੁਪਹਿਰ 1.05 ਵਜੇ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਈਡੀ ਦੇ ਦਫ਼ਤਰ ਪਹੁੰਚੇ ਅਤੇ ਰਾਤ 9 ਵਜੇ ਤੋਂ ਬਾਅਦ ਦਫ਼ਤਰ ਤੋਂ ਚਲੇ ਗਏ। ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਈਡੀ ਦਫ਼ਤਰ ਆਏ ਸਨ। ਪਵਾਰ ਜਦੋਂ ਰਾਤ 9 ਵਜੇ ਈਡੀ ਦਫ਼ਤਰ ਤੋਂ ਬਾਹਰ ਆਏ ਤਾਂ ਐਨਸੀਪੀ ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਵਿਧਾਇਕ ਦੀ ਪੇਸ਼ੀ ਤੋਂ ਪਹਿਲਾਂ ਸ਼ਰਦ ਪਵਾਰ ਦੀ ਪਤਨੀ ਪ੍ਰਤਿਭਾ ਪਵਾਰ ਐਨਸੀਪੀ ਦਫ਼ਤਰ ਨੇੜੇ ਮੌਜੂਦ ਸੀ।
ਇਹ ਵੀ ਪੜ੍ਹੋ - ਬਜਟ 'ਚ ਪੁਲਾੜ ਵਿਭਾਗ ਲਈ ਅਲਾਟ ਕੀਤੇ ਗਏ 13,042.75 ਕਰੋੜ ਰੁਪਏ
ਐਨਸੀਪੀ ਮੁਖੀ ਸ਼ਰਦ ਪਵਾਰ ਅਤੇ ਉਨ੍ਹਾਂ ਦੀ ਧੀ ਸੁਪ੍ਰੀਆ ਸੁਲੇ ਇਸ ਸਮੇਂ ਸੰਸਦ ਦੇ ਸੈਸ਼ਨ ਲਈ ਨਵੀਂ ਦਿੱਲੀ ਵਿੱਚ ਹਨ। ਰਾਜ ਭਰ ਤੋਂ ਪਾਰਟੀ ਦੇ ਸੈਂਕੜੇ ਵਰਕਰ ਇੱਥੇ ਐਨਸੀਪੀ ਦਫ਼ਤਰ ਅਤੇ ਈਡੀ ਦਫ਼ਤਰ ਨੇੜੇ ਇਕੱਠੇ ਹੋਏ ਅਤੇ ਈਡੀ ਦੇ ਸੰਮਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪੁਣੇ ਵਿੱਚ ਵੀ ਐਨਸੀਪੀ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਈਡੀ ਦਫ਼ਤਰ ਨੇੜੇ ਵੱਡੀ ਗਿਣਤੀ ਵਿੱਚ ਪੁਲਸ ਬਲ ਤਾਇਨਾਤ ਕੀਤੇ ਗਏ ਸਨ ਅਤੇ ਦਫ਼ਤਰ ਨੂੰ ਜਾਣ ਵਾਲੀਆਂ ਸੜਕਾਂ ’ਤੇ ਬੈਰੀਕੇਡ ਲਾਏ ਗਏ ਸਨ।
ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਮਨੀ ਲਾਂਡਰਿੰਗ ਮਾਮਲਾ ਅਗਸਤ 2019 ਵਿੱਚ ਮੁੰਬਈ ਪੁਲਸ ਦੇ ਆਰਥਿਕ ਅਪਰਾਧ ਵਿੰਗ ਦੁਆਰਾ ਇੱਕ ਐੱਫਆਈਆਰ ਤੋਂ ਸਾਹਮਣੇ ਆਇਆ ਹੈ। 5 ਜਨਵਰੀ ਨੂੰ ਈਡੀ ਨੇ ਰੋਹਿਤ ਪਵਾਰ ਦੀ ਮਾਲਕੀ ਵਾਲੀ ਕੰਪਨੀ ਬਾਰਾਮਤੀ ਐਗਰੋ ਅਤੇ ਕੁਝ ਸਬੰਧਤ ਸੰਸਥਾਵਾਂ ਦੀ ਬਾਰਾਮਤੀ, ਪੁਣੇ, ਔਰੰਗਾਬਾਦ ਅਤੇ ਕੁਝ ਹੋਰ ਥਾਵਾਂ 'ਤੇ ਤਲਾਸ਼ੀ ਲਈ ਸੀ। ਬੰਬੇ ਹਾਈ ਕੋਰਟ ਨੇ ਕਥਿਤ ਧੋਖਾਧੜੀ ਰਾਹੀਂ ਮਹਾਰਾਸ਼ਟਰ ਸਹਿਕਾਰੀ ਸੈਕਟਰ ਵਿੱਚ ਖੰਡ ਮਿੱਲਾਂ ਨੂੰ ਘੱਟ ਵੇਚਣ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ - RBI ਦੀ ਵੱਡੀ ਅਪਡੇਟ: ਲੋਕਾਂ ਨੇ ਅਜੇ ਵੀ ਜਮ੍ਹਾ ਨਹੀਂ ਕਰਵਾਏ 8,897 ਕਰੋੜ ਰੁਪਏ ਦੇ 2,000 ਦੇ ਨੋਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਪਈ ਸੋਰੇਨ ਅੱਜ ਚੁੱਕਣਗੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ, 10 ਦਿਨਾਂ 'ਚ ਸਾਬਿਤ ਕਰਨਾ ਹੋਵੇਗਾ ਬਹੁਮਤ
NEXT STORY