ਦੇਹਰਾਦੂਨ- 3 ਮਹੀਨੇ ਪਹਿਲਾਂ ਫੇਸਬੁੱਕ ’ਤੇ ਕੀਤੀ ਗਈ ਇਕ ਟਿੱਪਣੀ ਤੋਂ ਨਾਰਾਜ਼ ਮੁਸਲਮਾਨ ਭਾਈਚਾਰੇ ਦੇ 20 ਤੋਂ ਵੱਧ ਨੌਜਵਾਨਾਂ ਨੇ ਵੀਰਵਾਰ ਸ਼ਾਮ ਇਕ ਹਿੰਦੂ ਵਿਦਿਆਰਥੀ ਨੂੰ ਘੇਰ ਲਿਆ ਅਤੇ ਪੇਚਕਸ, ਚਾਕੂ ਅਤੇ ਹੋਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਜਖ਼ਮੀ ਵਿਦਿਆਰਥੀ ਨੂੰ ਮਹੰਤ ਇੰਦਰੇਸ਼ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਨਾਲ ਖੇਤਰ ’ਚ ਤਣਾਅ ਦੀ ਸਥਿਤੀ ਬਣ ਗਈ ਹੈ ਅਤੇ ਜ਼ਖ਼ਮੀ ਵਿਦਿਆਰਥੀ ਦੇ ਪੱਖ ’ਚ ਸੈਂਕੜੇ ਲੋਕਾਂ ਦੀ ਭੀੜ ਹਸਪਤਾਲ ’ਚ ਪਹੁੰਚ ਗਈ। ਪੁਲਸ ਨੇ ਮਾਮਲੇ ’ਚ ਕੁਝ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਹੈ। ਉਨ੍ਹਾਂ ਦੇ ਪੱਖ ’ਚ ਮੁਸਲਮਾਨ ਭਾਈਚਾਰੇ ਦੇ ਲੋਕ ਪੁਲਸ ਚੌਕੀ ’ਤੇ ਡਟੇ ਹੋਏ ਹਨ। ਘਟਨਾ ਪਟੇਲ ਨਗਰ ਥਾਣੇ ਅਧੀਨ ਪੈਂਦੇ ਇੰਦਰੇਸ਼ ਹਸਪਤਾਲ ਦੇ ਕੋਲ ਦੀ ਹੈ।
ਇੰਸਪੈਕਟਰ ਸੂਰਿਆ ਭੂਸ਼ਣ ਨੇਗੀ ਨੇ ਦੱਸਿਆ ਕਿ ਅਮਨ ਭੰਡਾਰੀ ਸਰਸਵਤੀ ਵਿਹਾਰ ’ਚ ਰਹਿੰਦਾ ਹੈ ਅਤੇ ਐੱਸ. ਜੀ. ਆਰ. ਆਰ. ਕਾਲਜ ਦਾ ਵਿਦਿਆਰਥੀ ਹੈ। ਅਮਨ ਨੇ ਲਗਭਗ 3 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਸਾਈਟ ’ਤੇ ਇਕ ਫਿਰਕੂ ਟਿੱਪਣੀ ਕੀਤੀ ਸੀ। ਇਸ ਨੂੰ ਲੈ ਕੇ ਦੋਵਾਂ ਪੱਖਾਂ ਵਿਚਾਲੇ ਵਿਵਾਦ ਵੀ ਚੱਲ ਰਿਹਾ ਸੀ। ਹਾਲਾਂਕਿ ਪੁਲਸ ਨੇ ਦੋਵਾਂ ਪੱਖਾਂ ਦਾ ਸਮਝੌਤਾ ਕਰਵਾ ਦਿੱਤਾ ਸੀ ਤੇ ਅਮਨ ਭੰਡਾਰੀ ਨੇ ਪੋਸਟ ਨੂੰ ਡਿਲੀਟ ਕਰ ਕੇ ਮੁਆਫੀਨਾਮਾ ਵੀ ਲਿਖ ਕੇ ਦੇ ਦਿੱਤਾ ਸੀ। ਇਸ ਤੋਂ ਬਾਅਦ ਵੀ ਅਮਨ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਘਟਨਾ 2 ਫਿਰਕਿਆਂ ਨਾਲ ਜੁੜੀ ਹੈ, ਇਸ ਨਾਲ ਹਿੰਦੂ ਸੰਗਠਨ ਦੇ ਕਈ ਨੌਜਵਾਨ ਇੰਦਰੇਸ਼ ਹਸਪਤਾਲ ਦੇ ਬਾਹਰ ਇਕੱਠੇ ਹੋਏ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ ’ਚ ਮੋਦੀ ਸਰਕਾਰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ’ਚ ਅਸਫਲ ਰਹੀ : ਰਾਘਵ ਚੱਢਾ
NEXT STORY