ਮੁੰਬਈ - ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟੇ ਵਿੱਚ 25,833 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ। ਉਥੇ ਹੀ 58 ਲੋਕਾਂ ਦੀ ਮੌਤ ਵੀ ਹੋਈ। ਜਦੋਂ ਕਿ ਅਹਿਮਦਾਬਾਦ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੱਲ ਤੋਂ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਅਹਿਮਦਾਬਾਦ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਮਾਲ, ਸਿਨੇਮਾ ਹਾਲ ਬੰਦ ਰਹਿਣਗੇ।
ਗੁਜਰਾਤ ਦੇ ਕਈ ਇਲਾਕਿਆਂ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ ਵਿੱਚ ਅਹਿਮਦਾਬਾਦ ਮਿਉਨਸਿਪਲ ਕਾਰਪੋਰੇਸ਼ਨ ਨੇ ਫੈਸਲਾ ਲਿਆ ਕਿ ਕੱਲ ਰਾਤ (19 ਮਾਰਚ) 9 ਵਜੇ ਤੋਂ ਸ਼ਹਿਰ ਵਿੱਚ ਨਾਈਟ ਕਰਫਿਊ ਲਾਗੂ ਹੋਵੇਗਾ। ਇਸ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਮਾਲ, ਸਿਨੇਮਾ ਹਾਲ ਆਦਿ ਜਨਤਕ ਥਾਵਾਂ ਨੂੰ ਬੰਦ ਰੱਖਣ ਦਾ ਹੁਕਮ ਵੀ ਦਿੱਤਾ।
ਇਹ ਵੀ ਪੜ੍ਹੋ- ਪੱਛਮੀ ਬੰਗਾਲ 'ਚ 'ਮਮਤਾ ਰਾਜ' ਦੇ ਦਿਨ ਹੁਣ ਗਿਣਤੀ ਦੇ: ਮੋਦੀ
ਉਥੇ ਹੀ, ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵੀਰਵਾਰ 3796 ਨਵੇਂ ਕੋਰੋਨਾ ਕੇਸ ਸਾਹਮਣੇ ਆਏ। ਜਦੋਂ ਕਿ 23 ਲੋਕਾਂ ਦੀ ਮੌਤ ਵੀ ਹੋਈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਅੱਜ ਕੋਰੋਨਾ ਦੇ 2877 ਕੇਸ ਰਿਕਾਰਡ ਕੀਤੇ ਗਏ।
ਇਸਦੇ ਨਾਲ ਹੀ ਮਹਾਰਾਸ਼ਟਰ ਵਿੱਚ ਅੱਜ 12,764 ਲੋਕ ਡਿਸਚਾਰਜ ਵੀ ਕੀਤੇ ਗਏ। ਇਸ ਸਮੇਂ ਰਾਜ ਵਿੱਚ 8,13,211 ਲੋਕ ਹੋਮ ਆਇਸੋਲੇਸ਼ਨ ਵਿੱਚ ਹਨ, ਜਦੋਂ ਕਿ 7,079 ਲੋਕ ਹਸਪਤਾਲ ਵਿੱਚ ਦਾਖਲ ਹਨ। ਪੂਰੇ ਰਾਜ ਵਿੱਚ 1,66,353 ਕੋਰੋਨਾ ਦੇ ਸਰਗਰਮ ਕੇਸ ਹਨ।
ਮਹਾਰਾਸ਼ਟਰ ਵਿੱਚ ਇਸ ਸਮੇਂ ਕੁਲ 23,96,340 ਕੋਰੋਨਾ ਕੇਸ ਹਨ। ਉਥੇ ਹੀ ਕੋਰੋਨਾ ਦੇ ਚੱਲਦੇ ਰਾਜ ਵਿੱਚ 53,138 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਬੀ.ਐੱਮ.ਸੀ. ਨੇ ਟਵੀਟ ਕਰ ਕੋਰੋਨਾ ਖ਼ਿਲਾਫ਼ ਜੰਗ ਵਿੱਚ ਮੁੰਬਈ ਵਾਸੀਆਂ ਨੂੰ ਜਾਗਰੂਕ ਕੀਤਾ। ਬੀ.ਐੱਮ.ਸੀ. ਨੇ ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ ਬਣਾਉਣ ਅਤੇ ਲਗਾਤਾਰ ਹੱਥ ਧੋਂਦੇ ਰਹਿਣ ਦੀ ਅਪੀਲ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਪੱਛਮੀ ਬੰਗਾਲ 'ਚ 'ਮਮਤਾ ਰਾਜ' ਦੇ ਦਿਨ ਹੁਣ ਗਿਣਤੀ ਦੇ - ਮੋਦੀ
NEXT STORY