ਨਵੀਂ ਦਿੱਲੀ– ਦੇਸ਼ ਭਰ ’ਚ ਹੁਣ ਤਕ 35 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾ ਚੁੱਕਾ ਹੈ ਜਿਨ੍ਹਾਂ ’ਚੋਂ ਪਿਛਲੇ 24 ਘੰਟਿਆਂ ’ਚ 5,70,000 ਲੋਕਾਂ ਨੂੰ ਟੀਕਾ ਲਗਾਇਆ ਗਿਆ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁੱਲ 35,00,027 ਲੋਕਾਂ ’ਚੋਂ ਉੱਤਰ-ਪ੍ਰਦੇਸ਼ ’ਚ ਸਭ ਤੋਂ ਜ਼ਿਆਦਾ 4,63,793 ਲੋਕਾਂ ਨੂੰ ਟੀਕਾ ਲਗਾਇਆ ਗਿਆ। ਇਸ ਤੋਂ ਬਾਅਦ ਰਾਜਸਥਾਨ ’ਚ 3,24,973, ਕਰਨਾਟਕ ’ਚ 3,07,891 ਅਤੇ ਮਹਾਰਾਸ਼ਟਰ ’ਚ 2,61,320 ਲੋਕਾਂ ਨੂੰ ਟੀਕਾ ਲਗਾਇਆ ਗਿਆ। ਮੰਤਰਾਲੇ ਨੇ ਇਕ ਬਿਆਨ ’ਚ ਦੱਸਿਆ ਕਿ ਪਿਛਲੇ 24 ਘੰਟਿਆਂ ’ਚ 10,809 ਪੜਾਵਾਂ ’ਚ ਕੁਲ 5,71,974 ਲੋਕਾਂ ਨੂੰ ਟੀਕਾ ਲਗਾਇਆ ਗਿਆ। ਹੁਣ ਤਕ 63,687 ਸੈਸ਼ਨ ਆਯੋਜਿਤ ਕੀਤੇ ਜਾ ਚੁੱਕੇ ਹਨ।
ਬਿਆਨ ’ਚ ਕਿਹਾ ਗਿਆ ਕਿ ਭਾਰਤ ’ਚ ਇਲਾਜ਼ ਅਧੀਨ ਲੋਕਾਂ ਦੀ ਗਿਣਤੀ 1.7 ਲੱਖ ਤੋਂ ਘੱਟ (1,69,824) ਹੋ ਗਈ ਹੈ। ਹੁਣ ਇਲਾਜ਼ ਅਧੀਨ ਮਰੀਜ਼ਾਂ ਦੀ ਗਿਣਤੀ ਦੇਸ਼ ’ਚ ਪੀੜਤ ਪਾਏ ਗਏ ਲੋਕਾਂ ਦੀ ਕੁੱਲ ਗਿਣਤੀ ਦਾ 1.6 ਫੀਸਦੀ ਤੋਂ ਵੀ ਘੱਟ (1.58 ਫੀਸਦੀ) ਹੈ।
ਮੰਤਰਾਲੇ ਨੇ ਦੱਸਿਆ ਕਿ ਲੋਕਾਂ ਦੇ ਪੀੜਤ ਪਾਏ ਜਾਣ ਦੀ ਹਫ਼ਤਾਵਾਰ ਦਰ 9 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ। ਕੇਰਲ ’ਚ ਲੋਕਾਂ ਦੇ ਪੀੜਤ ਪਾਏ ਜਾਣ ਦੀ ਸਭ ਤੋਂ ਜ਼ਿਆਦਾ ਹਫ਼ਤਾਵਾਰ ਦਰ (12.20 ਫੀਸਦੀ) ਹੈ ਅਤੇ ਇਸ ਤੋਂ ਬਾਅਦ ਚੰਡੀਗੜ੍ਹ ਦਾ ਨੰਬਰ (7.30 ਫੀਸਦੀ) ਆਉਂਦਾ ਹੈ।
ਗਾਜ਼ੀਪੁਰ ਸਰਹੱਦ ’ਤੇ ਅੰਦੋਲਨ ਤੇਜ਼, ਵੱਡੀ ਗਿਣਤੀ ’ਚ ਜੁੱਟੇ ਕਿਸਾਨ
NEXT STORY