ਪੁੰਛ/ਬਾਂਦੀਪੋਰਾ, (ਧਨੁਜ, ਅਰੀਜ)– ਜ਼ਿਲਾ ਹੈੱਡਕੁਆਰਟਰ ਦੇ ਸ਼ਾਹਪੁਰ ਸੈਕਟਰ ਵਿਚ ਸੜਕ ਦੀ ਖੋਦਾਈ ਦੌਰਾਨ ਮੰਗਲਵਾਰ ਨੂੰ 120 ਐੱਮ. ਐੱਮ. ਦਾ ਪਾਕਿ ਵਿਚ ਬਣਿਆ ਪੁਰਾਣਾ ਮੋਰਟਾਰ ਸ਼ੈਲ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਗ੍ਰੇਫ ਵਿਭਾਗ ਵਲੋਂ ਇਸਲਾਮਾਬਾਦ ਤੋਂ ਸ਼ਾਹਪੁਰ ਤੱਕ ਸੜਕ ਖੋਦਾਈ ਦਾ ਕਾਰਜ ਜਾਰੀ ਹੈ। ਖੋਦਾਈ ਦੌਰਾਨ ਨਿਰਮਾਣ ਕਰਮਚਾਰੀਆਂ ਨੂੰ ਇਕ ਪੁਰਾਣਾ ਜ਼ਿੰਦਾ ਸ਼ੈਲ ਮਿਲਿਆ, ਜਿਸ ਤੋਂ ਬਾਅਦ ਹਾਜ਼ਰ ਅਧਿਕਾਰੀਆਂ ਨੇ ਫੌਜ ਨੂੰ ਸੂਚਨਾ ਦਿੱਤੀ।
ਸੂਚਨਾ ਤੋਂ ਬਾਅਦ ਫੌਜੀ ਅਧਿਕਾਰੀ ਵਿਸ਼ੇਸ਼ ਬੰਬ ਨਸ਼ਟ ਕਰਨ ਵਾਲੇ ਦਸਤੇ ਦੇ ਨਾਲ ਮੌਕੇ ’ਤੇ ਪੁੱਜੇ ਅਤੇ ਖੇਤਰ ਦੀ ਘੇਰਾਬੰਦੀ ਕਰ ਕੇ ਐੱਸ. ਓ. ਪੀ. ਦੇ ਨਾਲ ਮੋਰਟਾਰ ਸ਼ੈਲ ਨੂੰ ਜ਼ਾਇਆ ਕਰ ਕੇ ਇਕ ਵੱਡੇ ਹਾਦਸੇ ਨੂੰ ਟਾਲਿਆ। ਉਥੇ ਹੀ ਸੁਰੱਖਿਆ ਫੋਰਸਾਂ ਨੇ ਮੰਗਲਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਮੰਜਪੋਰਾ ਬਾਗਾਂ ਵਿਚ ਜੰਗ ਲੱਗੇ ਪੁਰਾਣੇ ਗ੍ਰੇਨੇਡ ਨੂੰ ਬਰਾਮਦ ਕੀਤਾ। ਗ੍ਰੇਨੇਡ ਦੀ ਸੂਚਨਾ ਤੋਂ ਬਾਅਦ ਫੌਜ ਦੀ 26 ਅਸਮ ਰਾਈਫਲਸ ਅਤੇ ਪੁਲਸ ਦੀ ਇਕ ਸਾਂਝੀ ਟੀਮ ਬੰਬ ਨਸ਼ਟ ਕਰਨ ਵਾਲੇ ਦਸਤੇ ਦੇ ਨਾਲ ਮੌਕੇ 'ਤੇ ਪੁੱਜੀ ਅਤੇ ਗ੍ਰੇਨੇਡ ਨੂੰ ਨਸ਼ਟ ਕੀਤਾ।
ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...
NEXT STORY