ਨਵੀਂ ਦਿੱਲੀ- ਦਿੱਲੀ 'ਚ ਗਰਮੀਆਂ ਦੀ ਸ਼ੁਰੂਆਤ 'ਚ ਹੀ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਨਾਲ ਐੱਮ. ਸੀ. ਡੀ. ਚਿੰਤਾ 'ਚ ਹੈ। ਐੱਮ. ਸੀ. ਡੀ. ਦੀ ਤਾਜ਼ਾ ਰਿਪੋਰਟ ਮੁਤਾਬਕ ਦਿੱਲੀ 'ਚ ਡੇਂਗੂ ਦੇ 12 ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਆਦਾਤਰ ਡੇਂਗੂ ਦੇ ਮਾਮਲੇ ਬਰਸਾਤ ਆਉਣ 'ਤੇ ਸ਼ੁਰੂ ਹੁੰਦੇ ਹਨ, ਜਦੋਂ ਦਿੱਲੀ 'ਚ ਬਾਰਿਸ਼ ਦਾ ਪਾਣੀ ਜਮ੍ਹਾ ਹੋਣਾ ਸ਼ੁਰੂ ਹੁੰਦਾ ਹੈ ਪਰ ਹਾਲ ਹੀ 'ਚ ਦਿੱਲੀ ਵਿਚ ਹੋਈ ਬਾਰਿਸ਼ ਨਾਲ ਮੱਛਰਾਂ ਦਾ ਕਹਿਰ ਵੀ ਵੱਧ ਗਿਆ ਹੈ।
ਐੱਮ. ਸੀ. ਡੀ. ਦੀ ਰਿਪੋਰਟ ਦੇਖੀਏ ਤਾਂ 1 ਜਨਵਰੀ 2018 ਤੋਂ ਹੁਣ ਤਕ ਪੂਰੀ ਦਿੱਲੀ 'ਚ 3,318 ਘਰਾਂ 'ਚ ਲਾਰਵਾ ਮਿਲ ਚੁੱਕਿਆ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਖਣੀ ਦਿੱਲੀ ਦੇ ਇਲਾਕੇ ਹਨ, ਜਿਥੇ 2,620 ਘਰਾਂ 'ਚ ਲਾਰਵਾ ਮਿਲਿਆ ਹੈ। ਇਸ ਦੇ ਬਾਅਦ ਉੱਤਰੀ ਦਿੱਲੀ ਦੇ 569 ਘਰਾਂ ਅਤੇ ਪੂਰਬ ਦਿੱਲੀ ਦੇ 129 ਘਰਾਂ 'ਚ ਮੱਛਰਾਂ ਦਾ ਲਾਰਵਾ ਮਿਲਿਆ ਹੈ।
ਇਸ ਦੇ ਇਲਾਵਾ ਐੱਮ. ਸੀ. ਡੀ. ਨੇ ਹੁਣ ਤਕ ਲਾਰਵਾ ਮਿਲਣ ਵਾਲੀਆਂ ਥਾਵਾਂ ਨੂੰ ਲੱਭ ਕੇ 5,377 ਲੀਗਲ ਨੋਟਿਸ ਜਾਰੀ ਕੀਤੇ ਹਨ ਅਤੇ 305 ਲੋਕਾਂ ਦਾ ਚਲਾਨ ਵੀ ਕੱਟਿਆ ਜਾ ਚੁੱਕਾ ਹੈ।
ਮੱਛਰਾਂ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਹੁਣ ਐੱਮ. ਸੀ. ਡੀ. ਸਖਤ ਕਾਰਵਾਈ ਕਰਨ ਦਾ ਸੋਚ ਰਹੀ ਹੈ। ਐੱਮ. ਸੀ. ਡੀ. ਮੁਤਾਬਕ ਵਾਰ-ਵਾਰ ਨੋਟਿਸ ਦੇਣ ਦੇ ਬਾਅਦ ਵੀ ਜੇਕਰ ਕਿਸੇ ਦੇ ਘਰ 'ਚ ਲਾਰਵਾ ਮਿਲੇਗਾ ਤਾਂ ਉਸ 'ਤੇ 5 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਦਿੱਲੀ: ਰਾਜੌਰੀ ਗਾਰਡਨ 'ਚ 54 ਦੁਕਾਨਾਂ ਸੀਲ
NEXT STORY