ਸ਼ਿਮਲਾ—ਦੇਸ਼ ਦੇ ਮੈਦਾਨੀ ਇਲਾਕਿਆਂ 'ਚ ਪੈ ਰਹੀ ਗਰਮੀ ਤੋਂ ਬਚਣ ਲਈ ਭਾਰੀ ਗਿਣਤੀ 'ਚ ਸੈਲਾਨੀ ਇਨ੍ਹਾਂ ਦਿਨਾਂ ਦੌਰਾਨ ਪਹਾੜਾ ਵੱਲ ਜਾ ਰਹੇ ਹਨ। ਇਸ ਹਫਤੇ 'ਚ 'ਹਿਲਜ਼ ਕੁਵੀਨ ਸ਼ਿਮਲਾ' 'ਚ ਸੈਲਾਨੀਆਂ ਦੀ ਕਾਫੀ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ।
ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਸ਼ਿਮਲਾ ਦੇ ਪ੍ਰਧਾਨ ਸੰਜੈ ਸੂਦ ਨੇ ਕਿਹਾ ਹੈ ਕਿ ਹਫਤੇ 'ਤੇ ਸ਼ਿਮਲਾ ਦੇ ਹੋਟਲਾਂ 'ਚ ਕਮਰਿਆਂ ਦੀ ਓਕੂਪੈਂਸੀ 100 ਫੀਸਦੀ ਪਹੁੰਚ ਗਈ ਹੈ। ਹਫਤੇ 'ਚ ਵੀ 80 ਤੋਂ 90 ਫੀਸਦੀ ਤੱਕ ਓਕੂਪੈਂਸੀ ਚੱਲ ਰਹੀ ਹੈ। ਜੂਨ ਮਹੀਨੇ ਦੇ ਲਈ ਐਡਵਾਂਸ ਬੁਕਿੰਗ 'ਚ ਵੀ ਵਾਧਾ ਹੋਇਆ ਹੈ।
ਹੋਟਲਾਂ 'ਚ 2,000 ਰੁਪਏ ਤੋਂ 40,000 ਰੁਪਏ ਤੱਕ ਦੀ ਰੇਂਜ 'ਚ ਹਰ ਰੋਜ਼ ਕਮਰੇ ਉਪਲੱਬਧ ਹਨ ਅਤੇ ਪੀਕ ਸੀਜ਼ਨ ਕਾਰਨ ਹੋਮ ਸਟੇਅ ਯੂਨਿਟਸ ਦੀਆਂ ਦਰਾਂ 'ਚ ਵੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਈ. ਐੱਸ. ਬੀ. ਟੀ. ਕ੍ਰਾਸਿੰਗ 'ਤੇ ਬਹੁਮੰਜ਼ਿਲਾ ਪਾਰਕਿੰਗ ਅਤੇ ਲਿਫਟਾਂ ਵੀ ਬਣਾਈਆਂ ਗਈਆਂ ਹਨ।
ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸ਼ਿਮਲਾ ਅਤੇ ਹੋਰ ਅੱਧੇ ਪਹਾੜੀ ਇਲਾਕਿਆਂ 'ਚ 10 ਤੋਂ 13 ਜੂਨ ਤੱਕ ਮੀਹ ਅਤੇ ਤੂਫਾਨ ਦੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਹਾਲਾਂਕਿ 8 ਅਤੇ 9 ਜੂਨ ਨੂੰ ਮੌਸਮ ਖੁਸ਼ਕ ਰਹੇਗਾ। ਸ਼ਿਮਲਾ ਪਾਣੀ ਪ੍ਰਬੰਧਨ ਨਿਗਮ ਦੇ ਮੈਨੇਜ਼ਿੰਗ ਡਾਇਰੈਕਟਰ ਧਰਮਿੰਦਰ ਗਿੱਲ ਨੇ ਕਿਹਾ ਹੈ ਕਿ ਸ਼ਹਿਰ 'ਚ ਪਾਣੀ ਦੀ ਕੋਈ ਘਾਟ ਨਹੀਂ ਹੈ ਕਿਉਂਕਿ ਮਈ ਤੋਂ ਪਾਣੀ ਦੀ ਸਪਲਾਈ 45 ਤੋਂ 50 ਮਿਲੀਲੀਟਰ ਪ੍ਰਤੀ ਦਿਨ ਆਉਂਦਾ ਹੈ।
ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਸ਼ਿਮਲਾ ਦੇ ਪ੍ਰਧਾਨ ਸੰਜੈ ਸੂਦ ਨੇ ਟੁਰਿਸਟ ਸੀਜ਼ਨ ਦੇ ਮੱਦੇਨਜ਼ਰ ਸ਼ਹਿਰ ਦੀ ਬੰਦ ਸ਼ੜਕਾਂ ਨੂੰ ਆਵਾਜਾਈ ਵਾਹਨਾਂ ਲਈ ਖੋਲਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸੰਜੈ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਇਸ ਫੈਸਲੇ ਤੋਂ ਸ਼ਿਮਲਾ ਆਉਣ ਜਾਣ ਵਾਲੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੇਗੀ। ਸਮਰ ਟੁਰਿਸਟ ਸੀਜ਼ਨ ਦੌਰਾਨ ਸ਼ਿਮਲਾ ਆ ਰਹੇ ਸੈਲਾਨੀਆਂ ਨੂੰ ਹੋਟਲਏਰ ਸ਼ਹਿਰ ਦੇ ਦਰਸ਼ਨੀ ਸਥਾਨਾਂ ਨੂੰ ਲੈ ਕੇ ਜਾਗਰੂਕ ਕਰਾਂਗੇ।
ਯੂਰਪੀਅਨ ਸਕੀਅਰਸ ਹਿਮਾਚਲ ਪ੍ਰਦੇਸ਼ 'ਚ ਸਕੀਇੰਗ ਦੇ ਹੋਏ ਦੀਵਾਨੇ
NEXT STORY