ਕਾਨਪੁਰ— ਜਿਲਾ ਸਜੇਤੀ ਥਾਣਾ ਖੇਤਰ 'ਚ ਸਥਿਤ ਕੋਟਰਾ ਮਰੰਦਪੁਰ ਪਿੰਡ ਤੋਂ 3 ਕਿਲੋਮੀਟਰ ਦੂਰ ਮੰਗਲਵਾਰ ਨੂੰ ਇਕ ਵਿਅਕਤੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਆਪਣੀ ਮਾਂ ਨੂੰ ਲੱਭਦੇ ਹੋਏ ਬੇਟੇ ਨੇ ਜਦੋਂ ਆਪਣੇ ਮਾਂ ਦੀ ਲਾਸ਼ ਨੂੰ ਰੁੱਖ ਨਾਲ ਲਟਕਦੇ ਦੇਖਿਆ ਤਾਂ ਉਸ ਨੇ ਵੀ ਫਾਹਾ ਲਗਾ ਲਿਆ। ਪਿੰਡਵਾਸੀਆਂ ਦੀ ਦੋਹਾਂ ਦੀਆਂ ਲਟਕਦੀਆਂ ਲਾਸ਼ਾਂ 'ਤੇ ਨਜ਼ਰ ਪਈ ਤਾਂ ਇਸ ਦੀ ਸੂਚਨਾ ਪਰਿਵਾਰ ਅਤੇ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਰਸਮਾਰਟਮ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਮਾਂ ਅਤੇ ਬੇਟੇ ਦੇ ਵਿਚ ਝਗੜਾ ਹੋਇਆ ਸੀ।
ਜਾਣਕਾਰੀ ਮੁਤਾਬਕ ਜਨਕਦੁਲਾਰੀ ਖੇਤੀ ਦਾ ਕੰਮ ਕਰਦੀ ਸੀ। ਪਤੀ ਰਾਮਨਾਥ ਨਿਸ਼ਾਦ ਦੀ ਮੌਤ ਹੋ ਚੁੱਕੀ ਸੀ। ਜਨਕ ਦੁਲਾਰੀ ਬੇਟੇ ਸਰਵਣ ਅਤੇ ਨੂੰਹ ਨਾਲ ਰਹਿੰਦੀ ਸੀ। ਬੇਟਾ ਸੂਰਤ 'ਚ ਨੌਕਰੀ ਕਰਦਾ ਸੀ ਅਤੇ ਬੀਤੇ ਚਾਰ ਮਹੀਨੇ ਪਹਿਲਾਂ ਸੂਰਤ ਤੋਂ ਵਾਪਿਸ ਆਇਆ ਸੀ।
ਸਰਵਣ ਅਤੇ ਜਨਕ ਦੁਲਾਰੀ ਦੇ ਵਿਚ ਸੋਮਵਾਰ ਨੂੰ ਝਗੜਾ ਹੋਇਆ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਵੀ ਮਾਂ-ਬੇਟੇ 'ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ।
ਬੇਟੇ ਨਾਲ ਝਗੜਾ ਹੋਣ ਦੇ ਬਾਅਦ ਜਨਕਦੁਲਾਰੀ ਘਰ 'ਚੋਂ ਮਰਨ ਦੀ ਗੱਲ ਕਹਿ ਕੇ ਨਿਕਲ ਗਈ ਸੀ। ਇਸ ਤੋਂ ਬਾਅਦ ਮਾਂ ਨੂੰ ਲੱਭਦੇ ਹੋਏ ਬੇਟਾ ਜਦੋਂ ਪਿੰਡ ਦੇ ਬਾਹਰ ਖੇਤਾਂ 'ਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮਾਂ ਦਾ ਸਰੀਰ ਅੰਬ ਦੇ ਰੁੱਖ ਨਾਲ ਲਟਕ ਰਿਹਾ ਹੈ। ਇਸ ਤੋਂ ਬਾਅਦ ਮਾਂ ਦੇ ਨੇੜੇ ਹੀ ਉਸ ਨੇ ਵੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸਰਵਣ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ।
ਮ੍ਰਿਤਕ ਦੇ ਵੱਡੇ ਭਰਾ ਸੰਜੇ ਦੇ ਕਹਿਣਾ ਹੈ ਕਿ ''ਮੈ ਆਪਣੇ ਪਰਿਵਾਰ ਦੇ ਨਾਲ ਪਿੰਡ ਦੇ ਅੰਦਰ ਰਹਿੰਦਾ ਹਾਂ ਜਦਕਿ ਮਾਂ ਛੋਟੇ ਭਰਾ ਸਰਵਣ ਅਤੇ ਉਸ ਦੀ ਪਤਨੀ ਦੇ ਨਾਲ ਪਿੰਡ ਤੋਂ ਕੁਝ ਦੂਰੀ 'ਤੇ ਰਹਿੰਦੀ ਸੀ।
ਉਨ੍ਹਾਂ ਨੇ ਦੱਸਿਆ ਕਿ ਮਾਂ ਖੇਤੀ ਦਾ ਕੰਮ ਕਰਦੀ ਸੀ ਇਸ ਵਾਰ ਦੀ ਫਸਲ ਬਰਬਾਦ ਹੋ ਗਈ ਸੀ। ਇਸ ਦੇ ਨਾਲ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਇਸ ਗੱਲ ਨੂੰ ਲੈ ਕੇ ਰੋਜ਼ ਘਰ 'ਚ ਕਲੇਸ਼ ਹੁੰਦਾ ਸੀ। ਇਸ ਵਜ੍ਹਾ ਨਾਲ ਮਾਂ ਅਤੇ ਛੋਟੇ ਭਰਾ 'ਚ ਝਗੜਾ ਹੋਇਆ ਹੋਵੇਗਾ ਜਿਸ ਕਾਰਨ ਦੋਹਾਂ ਨੇ ਫਾਹਾ ਲਗਾ ਲਿਆ।
ਸਜੇਤੀ ਥਾਣੇ ਦੇ ਅਧਿਕਾਰੀ ਰਵੀ ਸ਼ੰਕਰ ਤ੍ਰਿਪਾਠੀ ਦੇ ਮੁਤਾਬਕ ਘਰੇਲੂ ਕਲੇਸ਼ ਦੀ ਵਜ੍ਹਾ ਨਾਲ ਮਾਂ-ਬੇਟੇ ਨੇ ਫਾਹਾ ਲਗਾ ਲਿਆ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਰਸਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਕੇਜਰੀਵਾਲ ਦੇ ਘਰ ਦੇ ਬਾਹਰ ਪਾਣੀ ਨੂੰ ਲੈ ਕੇ ਲੋਕਾਂ ਨੇ ਕੀਤਾ ਹੰਗਾਮਾ
NEXT STORY