ਗੈਜੇਟ ਡੈਸਕ- ਮੈਸੇਜਿੰਗ ਐਪ ਵਟਸਐਪ ਨੇ ਆਪਣੇ ਯੂਜ਼ਰਜ਼ ਲਈ ਨਵਾਂ Schedule Call ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਨਾਲ ਹੁਣ ਯੂਜ਼ਰ ਪਹਿਲਾਂ ਤੋਂ ਹੀ ਕਾਲ ਨੂੰ ਸ਼ੈਡਿਊਲ ਕਰ ਸਕਣਗੇ। ਇਹ ਸੁਵਿਧਾ ਐਂਡਰੌਇਡ ਅਤੇ iOS ਦੋਵੇਂ ਯੂਜ਼ਰਜ਼ ਲਈ ਉਪਲਬਧ ਹੈ। ਵਟਸਐਪ ਦਾ ਇਹ ਨਵਾਂ ਫੀਚਰ ਬਿਲਕੁਲ MS Teams ਅਤੇ Zoom ਵਾਂਗ ਕੰਮ ਕਰਦਾ ਹੈ। ਕਈ ਦਫ਼ਤਰਾਂ 'ਚ ਪਹਿਲਾਂ ਹੀ ਵਟਸਐਪ 'ਤੇ ਗਰੁੱਪ ਚੈਟ ਤੇ ਕਾਲਾਂ ਹੁੰਦੀਆਂ ਹਨ, ਹੁਣ ਇਹ ਫੀਚਰ ਇਸ ਨੂੰ ਹੋਰ ਵੀ ਪ੍ਰੋਫੈਸ਼ਨਲ ਵਰਤੋਂ ਲਈ ਯੋਗ ਬਣਾਵੇਗਾ।
ਇਹ ਵੀ ਪੜ੍ਹੋ : Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੋਵੇਗੀ ਕੀਮਤ
ਫੀਚਰ ਯੂਜ਼ਰ ਕਰਨ ਦਾ ਤਰੀਕਾ :-
- ਯੂਜ਼ਰਸ ਗਰੁੱਪ ਜਾਂ ਫਿਰ ਕਿਸੇ ਇਕ ਵਿਅਕਤੀ ਨਾਲ ਕਾਲ ਸ਼ੈਡਿਊਲ ਕਰ ਸਕਦੇ ਹਨ।
- Calls Tab 'ਚ ਆਪਣੀਆਂ ਸਾਰੀਆਂ ਆਉਣ ਵਾਲੀਆਂ ਕਾਲਾਂ ਨੂੰ ਦੇਖ ਅਤੇ ਮੈਨੇਜ ਕਰ ਸਕਦੇ ਹਨ।
- ਸ਼ਾਮਲ ਹੋਣ ਵਾਲੇ ਲੋਕਾਂ ਦੀ ਲਿਸਟ ਅਤੇ Call Link ਵੀ ਦੇਖ ਸਕਦੇ ਹਨ।
- ਕਾਲਾਂ ਨੂੰ ਆਪਣੇ ਪਰਸਨਲ ਕਲੰਡਰ 'ਚ ਜੋੜ ਜਾਂ ਦੂਜਿਆਂ ਨਾਲ ਸ਼ੇਅਰ ਕਰ ਸਕਦੇ ਹਨ।
- ਸ਼ੈਡਿਊਲ ਕੀਤੀ ਕਾਲ ਸ਼ੁਰੂ ਹੋਣ 'ਤੇ ਉਸ 'ਚ ਸ਼ਾਮਲ ਸਾਰੇ ਲੋਕਾਂ ਨੂੰ ਇਕ ਨੋਟੀਫਿਕੇਸ਼ਨ ਮਿਲੇਗੀ।
ਨਵੇਂ ਗਰੁੱਪ ਕਾਲ ਫੀਚਰ
ਵਟਸਐਪ ਨੇ ਗਰੁੱਪ ਕਾਲਾਂ 'ਚ ਯੂਜ਼ਰਸ ਲਈ Raise Hand ਜਿਹਾ ਵਿਕਲਪ ਵੀ ਦਿੱਤਾ ਹੈ। ਹੁਣ ਕੋਈ ਵੀ ਸ਼ਾਮਲ ਵਿਅਕਤੀ ਹੱਥ ਚੁੱਕ ਕੇ ਆਪਣੀ ਗੱਲ ਰੱਖ ਸਕਦਾ ਹੈ ਜਾਂ ਰੀਐਕਸ਼ਨ ਭੇਜ ਕੇ ਗੱਲਬਾਤ 'ਚ ਸ਼ਾਮਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਬਿਨਾਂ ਸਟਾਰਟ ਕੀਤੇ ਹੀ ਇਸ ਪਹਾੜ 'ਤੇ ਚੜ੍ਹ ਜਾਂਦੀਆਂ ਨੇ ਗੱਡੀਆਂ ! ਵਿਗਿਆਨੀਆਂ ਨੇ ਵੀ ਖੜ੍ਹੇ ਕਰ'ਤੇ ਹੱਥ
Call Link 'ਚ ਸੁਧਾਰ
- ਜੇ ਤੁਸੀਂ ਗਰੁੱਪ ਕਾਲ ਲਈ ਲਿੰਕ ਸ਼ੇਅਰ ਕੀਤਾ ਹੈ, ਤਾਂ ਹੁਣ ਜਦੋਂ ਵੀ ਕੋਈ ਉਸ ਲਿੰਕ ਰਾਹੀਂ ਕਾਲ 'ਚ ਜੁੜੇਗਾ, ਤੁਹਾਨੂੰ ਨੋਟੀਫਿਕੇਸ਼ਨ ਮਿਲੇਗੀ।
- Schedule Call ਕਿਵੇਂ ਕਰੀਏ?
- ਵਟਸਐਪ ਖੋਲ੍ਹੋ ਅਤੇ Calls Tab 'ਚ ਜਾਓ।
- ਸੱਜੇ ਪਾਸੇ ਤੁਹਾਨੂੰ + ਦਾ ਆਈਕਨ ਦਿੱਸੇਗਾ। ਇਸ 'ਤੇ ਕਲਿੱਕ ਕਰੋ।
- Schedule Call ਦਾ ਆਪਸ਼ਨ ਚੁਣੋ।
- ਆਪਣਾ ਨਾਮ, ਡਿਸਕ੍ਰਿਪਸ਼ਨ, ਕਾਲ ਦਾ ਸਮਾਂ, ਸ਼ੁਰੂ ਤੇ ਖਤਮ ਹੋਣ ਦਾ ਟਾਈਮ ਸੈੱਟ ਕਰੋ।
- Voice ਜਾਂ Video Call ਚੁਣੋ।
- Next 'ਤੇ ਕਲਿੱਕ ਕਰੋ ਅਤੇ ਸੰਪਰਕ ਜਾਂ ਗਰੁੱਪ ਚੁਣ ਲਵੋ।
- ਸਾਹਮਣੇ ਵਾਲੇ ਨੂੰ Join Call ਬਟਨ ਨਾਲ ਨੋਟੀਫਿਕੇਸ਼ਨ ਮਿਲ ਜਾਵੇਗੀ।
ਇਸ ਨਵੇਂ ਫੀਚਰ ਨਾਲ ਵਟਸਐਪ ਹੁਣ ਸਿਰਫ਼ ਮੈਸੇਜਿੰਗ ਐਪ ਹੀ ਨਹੀਂ, ਸਗੋਂ ਇਕ ਪ੍ਰੋਫੈਸ਼ਨਲ ਕਾਲਿੰਗ ਪਲੇਟਫਾਰਮ ਵਜੋਂ ਵੀ ਤੇਜ਼ੀ ਨਾਲ ਉਭਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਰਫ 2 ਮਹੀਨੇ ਪੁਰਾਣੀ BYD ਕਾਰ ਦਾ ਆਇਆ 18 ਲੱਖ ਬਿੱਲ, ਇੰਸ਼ੋਰੈਂਸ ਕੰਪਨੀ ਨੇ ਝਾੜਿਆ ਪੱਲਾ
NEXT STORY