ਹਿਸਾਰ- ਹਰਿਆਣਾ ਦੇ ਹਿਸਾਰ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬਜ਼ੁਰਗ ਬੀਬੀ ਨੂੰ ਉਸ ਦੀ ਨੂੰਹ ਨੇ ਸਮਾਨ ਸਮੇਤ ਘਰੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਕਿਸੇ ਨੇ ਪੂਰੇ ਮਾਮਲੇ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਘਟਨਾ ਇਕ ਦਸੰਬਰ ਦੀ ਹੈ। ਮਾਮਲਾ ਹਿਸਾਰ ਜ਼ਿਲ੍ਹੇ ਦੇ ਆਜ਼ਾਦ ਨਗਰ ਦਾ ਹੈ। ਤਿੰਨ ਦਿਨਾਂ ਬਾਅਦ ਇਹ ਵੀਡੀਓ ਆਜ਼ਾਦ ਨਗਰ ਥਾਣਾ ਪੁਲਸ ਤੱਕ ਪਹੁੰਚਿਆ। ਸ਼ੁੱਕਰਵਾਰ ਨੂੰ ਆਜ਼ਾਦ ਨਗਰ ਥਾਣੇ ਦੀ ਪੁਲਸ ਕਰਮੀ ਬੀਬੀਆਂ ਨੂੰ ਲੈ ਕੇ ਦੋਸ਼ੀ ਜਨਾਨੀ ਦੇ ਘਰ ਪਹੁੰਚੀ ਅਤੇ ਉਸ ਨੂੰ ਹਿਰਾਸਤ 'ਚ ਲਿਆ। ਇਸ ਤੋਂ ਬਾਅਦ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਦੋਸ਼ੀ ਜਨਾਨੀ ਨੂੰ ਜੇਲ ਭੇਜ ਦਿੱਤਾ ਗਿਆ। ਬਾਅਦ 'ਚ ਬਜ਼ੁਰਗ ਬੀਬੀ ਨੇ ਥਾਣੇ 'ਚ ਆ ਕੇ ਨੂੰਹ ਵਿਰੁੱਧ ਕੇਸ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੇ 8 ਦਸੰਬਰ ਨੂੰ ਕੀਤਾ ਭਾਰਤ ਬੰਦ ਦਾ ਐਲਾਨ
ਆਜ਼ਾਦ ਨਗਰ ਦੇ ਵਿਰਾਟ ਨਗਰ 'ਚ ਰਹਿਣ ਵਾਲੀ 80 ਸਾਲਾ ਛੰਨੋਦੇਵੀ ਨੇ ਆਜ਼ਾਦ ਨਗਰ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਤਿੰਨ ਪੁੱਤ ਹਨ ਅਤੇ ਤਿੰਨੋਂ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹਨ। ਤਿੰਨੋਂ ਪੁੱਤ ਹਿਸਾਰ 'ਚ ਹੀ ਆਪਣਾ ਵੱਖ-ਵੱਖ ਮਕਾਨ ਬਣਾ ਕੇ ਰਹਿ ਰਹੇ ਹਨ। ਉਹ ਸ਼ੁਰੂ ਤੋਂ ਹੀ ਪੁੱਤ ਭਾਗਮਲ ਪਟਵਾਰੀ ਨਾਲ ਰਹਿ ਰਹੀ ਸੀ। ਪੀੜਤਾ ਦਾ ਦੋਸ਼ ਹੈ ਕਿ ਉਸ ਦੀ ਨੂੰਹ ਸ਼ਕੁੰਤਲਾ ਪਹਿਲਾਂ ਉਸ ਦੇ ਪੁੱਤ ਨਾਲ ਝਗੜਾ ਕਰਦੀ ਸੀ ਅਤੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਸ਼ਕੁੰਤਲਾ ਨੇ ਉਸ ਨਾਲ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਕਈ-ਕਈ ਦਿਨ ਕਮਰੇ 'ਚ ਬੰਦ ਕਰ ਕੇ ਭੁੱਖਾ ਰੱਖਣਾ ਸ਼ੁਰੂ ਕਰ ਦਿੱਤਾ। ਇਸ ਵਿਚ ਦੋਸ਼ੀ ਸ਼ੰਕੁਤਲਾ ਨੇ ਉਸ ਨੂੰ ਵੀ ਮੰਗਲਵਾਰ ਨੂੰ ਕੁੱਟ-ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਦੇ ਕੱਪੜੇ ਗਲੀ 'ਚ ਸੁੱਟ ਦਿੱਤੇ।
ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਕਾਰ ਛੱਡ ਟਰੈਕਟਰ 'ਤੇ ਬਰਾਤ ਲੈ ਕੇ ਪੁੱਜਿਆ ਲਾੜਾ (ਤਸਵੀਰਾਂ)
ਇਸ ਤੋਂ ਬਾਅਦ ਪੀੜਤ ਬੀਬੀ ਆਪਣੇ ਦੂਜੇ ਮੁੰਡੇ ਕੋਲ ਆ ਗਈ। ਪੀੜਤਾ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਨੇ ਉਸ ਦਾ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਸੀ। ਮਾਮਲੇ 'ਚ ਪੁਲਸ ਨੇ ਛੰਨੋਦੇਵੀ ਦੀ ਸ਼ਿਕਾਇਤ 'ਤੇ ਸ਼ਕੁੰਤਲਾ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਆਜ਼ਾਦ ਨਗਰ ਥਾਣੇ ਦੇ ਐੱਸ.ਐੱਚ.ਓ. ਰੋਹਤਾਸ਼ ਦਾ ਕਹਿਣਾ ਹੈ ਕਿ ਦੋਸ਼ੀ ਜਨਾਨੀ ਵਿਰੁੱਧ ਕੇਸ ਦਜਰ ਕਰ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਸ ਤੋਂ ਬਾਅਦ ਉਸ ਨੂੰ ਕੋਰਟ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਬਿਨਾਂ MSP ਮੁਸੀਬਤ 'ਚ ਬਿਹਾਰ ਦਾ ਕਿਸਾਨ, ਹੁਣ PM ਨੇ ਪੂਰੇ ਦੇਸ਼ ਨੂੰ ਇਸੇ ਖੂਹ 'ਚ ਧੱਕਿਆ : ਰਾਹੁਲ ਗਾਂਧੀ
ਨੋਟ: ਬਜ਼ੁਰਗਾਂ ਦੀ ਦਿਨ -ਬ-ਦਿਨ ਹੋ ਰਹੀ ਤਰਸਯੋਗ ਹਾਲਤ ਸਬੰਧੀ ਕੀ ਹੈ ਤੁਹਾਡੀ ਰਾਏ,ਕੁਮੈਂਟ ਕਰਕੇ ਜ਼ਰੂਰ ਦੱਸੋ
ਦੇਸ਼ 'ਚ ਕੋਵਿਡ-19 ਦੇ 36 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਕੁੱਲ ਪੀੜਤਾਂ ਦੀ ਗਿਣਤੀ 96 ਲੱਖ ਦੇ ਪਾਰ
NEXT STORY