ਰੋਹਤਕ — ਹਰਿਆਣੇ ਦੇ ਰੋਹਤਕ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਇਕ ਜੋੜੇ ਨੇ ਆਪਣੀਆਂ ਤਿੰਨ ਦਿਨ ਪਹਿਲਾਂ ਪੈਦਾ ਹੋਈਆਂ 3 ਬੇਟੀਆਂ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਿਨ੍ਹਾਂ ਪਿਆਰ ਅਤੇ ਦੁੱਧ ਨਾ ਮਿਲਣ ਕਰਕੇ ਬੱਚਿਆਂ ਰੌਂਦੀਆਂ ਰਹੀਆਂ ਅਤੇ ਰੋ-ਰੋ ਕੇ ਸੌਂ ਗਈਆਂ। ਦਰਅਸਲ ਇਲਾਕੇ ਦੀ ਇਕ ਮਹਿਲਾ ਨੇ ਇਕੱਠੇ ਤਿੰਨ ਬੇਟੀਆਂ ਨੂੰ ਜਨਮ ਦਿੱਤਾ। ਬੇਟੀਆਂ ਦਾ ਭਾਰ 900,800 ਅਤੇ 700 ਗ੍ਰਾਮ ਹੈ। ਦਰਅਸਲ ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਤਿੰਨ ਬੇਟੀਆਂ ਪਹਿਲਾਂ ਹੀ ਹਨ। ਬੇਟੇ ਦੇ ਚਾਅ 'ਚ ਉਨ੍ਹਾਂ ਨੇ ਇਕ ਹੋਰ ਔਲਾਦ ਕਰਨ ਦਾ ਫੈਸਲਾ ਕੀਤਾ ਪਰ ਤਿੰਨ ਹੋਰ ਬੇਟੀਆਂ ਨੇ ਉਨ੍ਹਾਂ ਦੇ ਘਰ ਜਨਮ ਲੈ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਮਜ਼ਦੂਰੀ ਕਰਦੇ ਹਨ ਅਤੇ ਐੱਚ.ਆਈ.ਵੀ. ਤੋਂ ਪੀੜਤ ਹੈ। ਇਸ ਕਰਕੇ ਉਹ ਇਨ੍ਹਾਂ ਬੱਚੀਆਂ ਦਾ ਪਾਲਣ-ਪੌਸ਼ਣ ਨਹੀਂ ਕਰ ਸਕਦੇ।
ਮਾਂ-ਬਾਪ ਚਾਹੁੰਦੇ ਹਨ ਕਿ ਬੱਚੀਆਂ ਨੂੰ ਕੋਈ ਗੋਦ ਲੈ ਲਵੇ, ਤਾਂ ਜੋ ਉਨ੍ਹਾਂ ਦਾ ਜੀਵਣ ਸੁਧਰ ਸਕੇ।
ਤਾਂਤਰਿਕ ਦੇ ਕਹਿਣ 'ਤੇ ਬੇਟੀਆਂ ਦੇ ਉੱਪਰ ਸੌਂ ਗਈ ਔਰਤ, ਦਮ ਘੁੱਟਣ ਨਾਲ ਦੋਹਾਂ ਦੀ ਮੌਤ
NEXT STORY