ਜਲੰਧਰ (ਅਨਿਲ ਪਾਹਵਾ)–ਪੰਜਾਬ ’ਚ ਚੋਣ ਸੀਜ਼ਨ ਵਿਚ ਅਕਸਰ ਨੇਤਾ ਇਕ ਪਾਰਟੀ ਛੱਡ ਕੇ ਦੂਜੀ ਵਿਚ ਆਉਂਦੇ-ਜਾਂਦੇ ਵੇਖੇ ਜਾਂਦੇ ਹਨ। ਪਿਛਲੇ ਦਿਨੀਂ ਅਜਿਹੇ ਨੇਤਾਵਾਂ ਦੀ ਖ਼ੂਬ ਭਰਮਾਰ ਰਹੀ, ਜਿਨ੍ਹਾਂ ਨੇ ਪੁਰਾਣੀ ਪਾਰਟੀ ਛੱਡ ਕੇ ਨਵੀਂ ਜੁਆਇਨ ਕਰ ਲਈ। ਉਨ੍ਹਾਂ ਵਿਚ ਭਾਜਪਾ ਤੋਂ ਲੈ ਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਸ਼ਾਮਲ ਰਹੇ। ਇਨ੍ਹਾਂ ਵਿਚੋਂ ਕਈ ਆਮ ਆਦਮੀ ਪਾਰਟੀ ਵਿਚ ਗਏ ਤਾਂ ਕਈ ਭਾਜਪਾ ਵਿਚ। ਕਿਸੇ ਨੂੰ ਵਿਧਾਇਕ ਬਣਨ ਦਾ ਸ਼ੌਕ ਸੀ, ਕਿਸੇ ਨੂੰ ਸੰਸਦ ਮੈਂਬਰ ਦਾ ਤਾਂ ਕਿਸੇ ਨੂੰ ਸਕਿਓਰਿਟੀ ਲਾਮ-ਲਸ਼ਕਰ ਲੈ ਕੇ ਚੱਲਣ ਦਾ ਸ਼ੌਕ ਸੀ। ਜਿਸ ਨੂੰ ਜੋ ਲੋੜ ਸੀ, ਉਹ ਮਿਲ ਗਿਆ। ਉਹ ਤਾਂ ਖ਼ੁਸ਼ ਰਿਹਾ ਪਰ ਕੁਝ ਅਜਿਹੇ ਲੋਕ ਵੀ ਸਨ, ਜੋ ਲੋੜ ਤੋਂ ਵੱਧ ਉੱਚੀ ਉਡਾਣ ਭਰਨ ਦੇ ਚੱਕਰ ਵਿਚ ਧੜੰਮ ਹੋ ਗਏ।
ਇਹ ਵੀ ਪੜ੍ਹੋ- ਅਮਰੀਕਾ 'ਚ ਰਹਿੰਦੇ ਪੰਜਾਬੀ ਬੱਚੇ ਦੀ ਮਿਹਨਤ ਨੂੰ ਸਲਾਮ, 30 ਦਿਨਾਂ 'ਚ ਲਿਖੀ 154 ਸਫ਼ਿਆਂ ਦੀ ਅੰਗਰੇਜ਼ੀ ਦੀ ਕਿਤਾਬ
‘ਆਫ਼-ਮੂਡ’ ਦੇ ਨਾਲ ਜਲੰਧਰ ਦੀਆਂ ਸੜਕਾਂ ’ਤੇ ਨਜ਼ਰ ਆ ਰਹੇ ਨੇਤਾ ਜੀ
ਪੰਜਾਬ ਦੇ ਇਕ ਅਜਿਹੇ ਹੀ ਨੇਤਾ ਜੀ ਇਨ੍ਹੀਂ ਦਿਨੀਂ ਮੁੜ ਚਰਚਾ ਵਿਚ ਹਨ, ਜੋ ਇਕ ਸਾਲ ਵਿਚ ਹੀ 3 ਵੱਖ-ਵੱਖ ਸਿਆਸੀ ਪਾਰਟੀਆਂ ਦਾ ਸਵਾਦ ਲੈ ਚੁੱਕੇ ਹਨ। ਪਤਾ ਲੱਗਾ ਹੈ ਕਿ ਇਹ ਨੇਤਾ ਜੀ ਹੁਣ ਮੁੜ ਪਾਰਟੀ ਬਦਲਣ ਦਾ ਮੂਡ ਬਣਾ ਰਹੇ ਹਨ। ਉਂਝ ਇਹ ਪਹਿਲਾਂ ਕਿਸੇ ਵੇਲੇ ਕਾਂਗਰਸ ਦੇ ਸੀਨੀਅਰ ਨੇਤਾ ਹੁੰਦੇ ਸਨ ਪਰ ਕਾਂਗਰਸ ਛੱਡਣ ਤੋਂ ਬਾਅਦ ਦੂਜੀ ਪਾਰਟੀ ਵਿਚ ਆਉਂਦੇ-ਆਉਂਦੇ ਸੀਨੀਅਰ ਤੋਂ ਮਾਮੂਲੀ ਨੇਤਾ ਬਣ ਕੇ ਰਹਿ ਗਏ। ਸਕਿਓਰਿਟੀ ਵਾਲਾ ਲਾਮ-ਲਸ਼ਕਰ ਤਾਂ ਮਿਲ ਗਿਆ ਪਰ ਕੁਝ ਹਸਰਤਾਂ ਅੱਧ ਵਿਚਕਾਰ ਹੀ ਰਹਿ ਗਈਆਂ, ਜਿਸ ਕਾਰਨ ਨੇਤਾ ਜੀ ਇਕ ਵਾਰ ਮੁੜ ‘ਆਫ਼ ਮੂਡ’ਨਾਲ ਆਪਣੀ ਵੱਡੀ ਕਾਰ ਵਿਚ ਜਲੰਧਰ ਦੀਆਂ ਸੜਕਾਂ ’ਤੇ ਵੇਖੇ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਨੇਤਾ ਜੀ ਦੀਆਂ ਹਸਰਤਾਂ ਅਜੇ ਵੀ ਬਾਕੀ
ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ 3 ਪਾਰਟੀਆਂ ਦਾ ਸਵਾਦ ਚੱਖ ਚੁੱਕੇ ਇਹ ਨੇਤਾ ਜੀ ਹੁਣ ਘਰ ਵਾਪਸੀ ਦੀ ਪਲਾਨਿੰਗ ਕਰ ਰਹੇ ਹਨ। ਇਹ ਪਲਾਨਿੰਗ ਸ਼ਾਇਦ ਇਸ ਸੋਚ ਨਾਲ ਕੀਤੀ ਜਾ ਰਹੀ ਹੈ ਕਿ ਜੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਮਾਤ ਪਾਰਟੀ ਦੀ ਸਰਕਾਰ ਸੱਤਾ ਵਿਚ ਆ ਗਈ ਤਾਂ ਸ਼ਾਇਦ ਉਨ੍ਹਾਂ ਨੂੰ ਮੁੜ ਹਸਰਤ ਪੂਰੀ ਕਰਨ ਦਾ ਮੌਕਾ ਮਿਲ ਜਾਵੇ। ਇਹ ਨਹੀਂ ਕਿ ਦੂਜੀਆਂ ਪਾਰਟੀਆਂ ਨੇ ਉਨ੍ਹਾਂ ਦੀਆਂ ਹਸਰਤਾਂ ਨੂੰ ਨਹੀਂ ਸਮਝਿਆ ਜਾਂ ਉਨ੍ਹਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਸਲ ’ਚ ਨੇਤਾ ਜੀ ਨੇ ਇੰਨੀ ਜ਼ਿਆਦਾ ਪਾਰਟੀਆਂ ਬਦਲ ਲਈਆਂ ਕਿ ਉਨ੍ਹਾਂ ਦੇ ਸ਼ਹਿਰ ਦੇ ਲੋਕਾਂ ਨੂੰ ਉਹ ਰਾਸ ਆਉਣੇ ਬੰਦ ਹੋ ਗਏ ਅਤੇ ਉਨ੍ਹਾਂ ਨੂੰ ਵਿਧਾਇਕ ਅਤੇ ਸੰਸਦ ਮੈਂਬਰ ਦੋਵਾਂ ਦੇ ਚੱਕਰਾਂ ਤੋਂ ਛੁਟਕਾਰਾ ਦਿਵਾ ਦਿੱਤਾ।
ਅਜੇ ਵੀ ਪੰਜਾਬ ਦੀ ਪ੍ਰਮੁੱਖ ਪਾਰਟੀ ਦਾ ਸਵਾਦ ਚੱਖਣਾ ਬਾਕੀ
ਪਤਾ ਲੱਗਾ ਹੈ ਕਿ ਨੇਤਾ ਜੀ ਇਕ ਵਾਰ ਮੁੜ ਸਰਗਰਮ ਹੋ ਗਏ ਹਨ ਅਤੇ ਆਪਣੀ ਪੁਰਾਣੀ ਪਾਰਟੀ ਕਾਂਗਰਸ ਵਿਚ ਜਾਣ ਲਈ ਉਤਾਵਲੇ ਹਨ। ਉਹ ਕੁਝ ਵੱਡੇ ਨੇਤਾਵਾਂ ਦੇ ਸੰਪਰਕ ਵਿਚ ਆ ਚੁੱਕੇ ਹਨ ਅਤੇ ਤਾਜ਼ਾ ਪਾਰਟੀ ’ਚੋਂ ਜਲਦੀ ਹੀ ਉਨ੍ਹਾਂ ਦੀ ਵਿਦਾਇਗੀ ਤੈਅ ਦੱਸੀ ਜਾ ਰਹੀ ਹੈ। ਇਹ ਵੀ ਸੰਭਵ ਹੈ ਕਿ ਆਪਣੀ ਪੁਰਾਣੀ ਪਾਰਟੀ ਵਿਚ ਜਾ ਕੇ ਇਹ ਨੇਤਾ ਜੀ ਮੁੜ ਟਿਕਟ ਮੰਗਣਗੇ ਅਤੇ ਚੋਣ ਲੜਨਗੇ। ਜਿੱਤ ਗਏ ਤਾਂ ਬੱਲੇ-ਬੱਲੇ ਅਤੇ ਜੇ ਹਾਰ ਗਏ ਤਾਂ ਪੰਜਾਬ ਵਿਚ ਕਿਹੜਾ ਸਿਆਸੀ ਪਾਰਟੀਆਂ ਦੀ ਕਮੀ ਹੈ। ਉਂਝ ਨੇਤਾ ਜੀ ਨੇ ਅਜੇ ਸ਼੍ਰੋਮਣੀ ਅਕਾਲੀ ਦਲ ਦਾ ਸਵਾਦ ਨਹੀਂ ਚੱਖਿਆ।
ਇਹ ਵੀ ਪੜ੍ਹੋ-ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਨੇ ਖੋਲ੍ਹੇ ਮਾਂ-ਪਿਓ ਦੇ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਪਿਓ ਨੇ ਬੇਰਹਿਮੀ ਨਾਲ ਮਾਰ 'ਤਾ ਜਵਾਨ ਪੁੱਤ
NEXT STORY