ਐਂਟਰਟੇਨਮੈਂਟ ਡੈਸਕ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਜਨਮੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਵੱਡੀ ਮੁਸੀਬਤ 'ਚ ਹਨ। ਦਰਅਸਲ, ਦਿੱਲੀ ਪੁਲਸ ਨੇ ਹਰਸ਼ ਨੂੰ ਸੰਮਨ ਭੇਜਿਆ ਹੈ। ਉਸ 'ਤੇ ਦੋਸ਼ ਹਨ ਕਿ ਉਸ ਨੇ ਐਪ ਰਾਹੀਂ 500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ ਅਤੇ ਇਸੇ ਮਾਮਲੇ 'ਚ ਉਸ ਨੂੰ ਸੰਮਨ ਭੇਜੇ ਗਏ ਹਨ। ਉਨ੍ਹਾਂ ਦੇ ਨਾਲ ਹੀ ਸੋਸ਼ਲ ਮੀਡੀਆ ਪ੍ਰਭਾਵਕ ਅਭਿਸ਼ੇਕ ਮਲਹਾਨ ਉਰਫ ਫੁਕਰਾ ਇੰਸਾਨ, ਐਲਵਿਸ਼ ਯਾਦਵ, ਲਕਸ਼ੈ ਚੌਧਰੀ, ਪੂਰਵ ਝਾਅ ਨੂੰ ਨੋਟਿਸ ਭੇਜਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ
ਕੀ ਹੈ ਪੂਰਾ ਮਾਮਲਾ
ਦਿੱਲੀ ਪੁਲਸ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਹਾਈਬੌਕਸ ਐਪ ਖ਼ਿਲਾਫ਼ 151 ਸ਼ਿਕਾਇਤਾਂ ਮਿਲੀਆਂ ਹਨ। ਜਾਂਚ 'ਚ ਪਾਇਆ ਗਿਆ ਕਿ HIBOX ਨਾਮ ਦੀ ਇੱਕ ਮੋਬਾਈਲ ਐਪ ਨੂੰ ਸੋਸ਼ਲ ਮੀਡੀਆ ਪ੍ਰਭਾਵਕਾਂ ਦੁਆਰਾ ਪ੍ਰਮੋਟ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਵਧੇਰੇ ਲਾਭ ਪ੍ਰਾਪਤ ਕਰਨ ਲਈ ਨਿਵੇਸ਼ ਕਰਨ ਦੀ ਸਲਾਹ ਵੀ ਦਿੱਤੀ ਗਈ ਸੀ। ਹਾਲਾਂਕਿ, ਇਸ ਐਪ 'ਚ ਨਿਵੇਸ਼ ਕਰਨ ਵਾਲੇ ਲੋਕਾਂ ਦੇ ਸਾਰੇ ਪੈਸੇ ਖ਼ਤਮ ਹੋ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਵਲੋਂ ਪਾਕਿ ਦੀ ਹਾਨੀਆ ਨੂੰ ਪਿਆਰੇ ਬੋਲ, ਖ਼ੁਸ਼ੀ 'ਚ ਸਟੇਜ 'ਤੇ ਕੀਤੀ ਇਹ ਹਰਕਤ
ਪੁਲਸ ਜਾਂਚ ਤੋਂ ਪਤਾ ਲੱਗਾ
ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਨਿਵੇਸ਼ਕਾਂ ਨੂੰ ਫਸਾਉਣ ਲਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰਾਂ ਦੁਆਰਾ ਆਪਣੀ ਐਪ ਦਾ ਪ੍ਰਚਾਰ ਕੀਤਾ ਸੀ। ਇਸ ਐਪ ਨੂੰ ਹੁਣ ਤੱਕ ਪ੍ਰਮੋਟ ਕਰਨ ਵਾਲਿਆਂ 'ਚ ਸੌਰਭ ਜੋਸ਼ੀ, ਅਭਿਸ਼ੇਕ ਮਲਹਾਨ ਉਰਫ ਫੁਕਰਾ ਇੰਸਾਨ, ਪੂਰਵ ਝਾਅ, ਐਲਵਿਸ਼ ਯਾਦਵ, ਕਾਮੇਡੀਅਨ ਭਾਰਤੀ ਸਿੰਘ, ਹਰਸ਼ ਲਿੰਬਾਚੀਆ (ਭਾਰਤੀ ਸਿੰਘ ਦਾ ਪਤੀ), ਲਕਸ਼ਿਆ ਚੌਧਰੀ, ਆਦਰਸ਼ ਸਿੰਘ, ਅਮਿਤ @ ਕ੍ਰੇਜ਼ੀ ਸ਼ਾਮਲ ਹਨ। (XYZ) ਅਮਿਤ @ Crazy XYZ ਅਤੇ ਦਿਲਰਾਜ ਸਿੰਘ ਰਾਵਤ) @ ਭਾਰਤੀ ਹੈਕਰ ਆਦਿ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਦੋਂ ਅਨੰਨਿਆ ਦੀ ਇਹ ਗ਼ਲਤੀ ਸ਼ਾਹਰੁਖ ਦੀ ਧੀ ਸੁਹਾਨਾ 'ਤੇ ਪਈ ਭਾਰੀ, ਮਚੀ ਸੀ ਤੜਥਲੀ
NEXT STORY