ਧਾਰ– ਮੱਧ ਪ੍ਰਦੇਸ਼ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਮੱਧ ਪ੍ਰਦੇਸ਼ ਦੇ ਧਾਰ ਅਤੇ ਖਰਗੋਨ ਜ਼ਿਲ੍ਹੇ ਦੇ ਖਲਘਾਟ ’ਚ ਯਾਤਰੀਆਂ ਨਾਲ ਭਰੀ ਬੱਸ ਨਰਮਦਾ ਨਦੀ ’ਚ ਡਿੱਗ ਗਈ। ਬੱਸ ’ਚ ਕਰੀਬ 55 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਇੰਦੌਰ ਤੋਂ ਮਹਾਰਾਸ਼ਟਰ ਜਾ ਰਹੀ ਯਾਤਰੀ ਬੱਸ ਖਲਘਾਟ ਸੰਜੇ ਸੇਤੂ ਪੁਲ ’ਤੇ ਸੰਤੁਲਨ ਵਿਗੜਨ ਕਾਰਨ ਹੇਠਾਂ ਡਿੱਗ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਖਰਗੋਨ-ਧਾਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐੱਸ. ਪੀ. ਮੌਕੇ ’ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ- ਮਾਨਸੂਨ ਸੈਸ਼ਨ ਤੋਂ ਪਹਿਲਾਂ PM ਮੋਦੀ ਬੋਲੇ- ਸੰਸਦ ’ਚ ਖੁੱਲ੍ਹੇ ਮਨ ਨਾਲ ਕਰੋ ਚਰਚਾ
ਖਰਗੋਨ ਦੇ ਐੱਸ. ਪੀ. ਧਰਮਵੀਰ ਸਿੰਘ ਦਾ ਕਹਿਣਾ ਹੈ ਕਿ 12 ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ, ਜਦਕਿ 15 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਬਚਾਏ ਗਏ ਲੋਕਾਂ ’ਚੋਂ 5-7 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਓਧਰ ਬਚਾਅ ਮੁਹਿੰਮ ’ਚ ਬਚਾਏ ਗਏ ਲੋਕਾਂ ਨੇ ਦੱਸਿਆ ਕਿ ਪੁਲ ਦੀ ਰੇਲਿੰਗ ਨੂੰ ਤੋੜਦੇ ਹੋਏ ਬੱਸ ਸਿੱਧੇ ਨਦੀ ’ਚ ਪਲਟ ਗਈ।
ਇਹ ਵੀ ਪੜ੍ਹੋ- ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ; ਜਾਟ ਚਿਹਰਾ ਤੇ ਕਿਸਾਨ
ਇੰਦੌਰ ਦੇ ਡਿਵੀਜ਼ਨਲ ਕਮਿਸ਼ਨਰ ਪਵਨ ਸ਼ਰਮਾ ਨੇ ਦੋਵਾਂ ਜ਼ਿਲ੍ਹਿਆਂ ਦੇ ਕੁਲੈਕਟਰਾਂ ਨੂੰ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਖਰਗੋਨ ਜ਼ਿਲ੍ਹੇ ਦੇ ਖਲਟਾਕਾ, ਧਾਰ ਜ਼ਿਲੇ ਦੇ ਧਮਨੋਦ ਅਤੇ ਹੋਰ ਨੇੜਲੇ ਸਥਾਨਾਂ ਤੋਂ ਪੁਲਸ ਅਤੇ NDRF ਦੀਆਂ ਟੀਮਾਂ ਬਚਾਅ ਲਈ ਪਹੁੰਚ ਗਈਆਂ ਹਨ। ਬਚਾਅ ਮੁਹਿੰਮ ਚਲਾ ਰਹੇ ਬਚਾਅ ਕਰਮੀ ਬੱਸ ’ਚ ਫਸੇ ਅਤੇ ਨਦੀ ’ਚ ਵਹਿ ਗਏ ਲੋਕਾਂ ਦੀ ਭਾਲ ’ਚ ਜੁੱਟੇ ਹਨ।
ਇਹ ਵੀ ਪੜ੍ਹੋ- ਸਰਯੂ ਨਦੀ ’ਚੋਂ ਮਿਲਿਆ 30 ਕਿਲੋ ਵਜ਼ਨੀ ਚਾਂਦੀ ਦਾ ਸ਼ਿਵਲਿੰਗ, ਸ਼ਰਧਾਲੂਆਂ ਦੀ ਲੱਗੀ ਭੀੜ
ਦਿੱਲੀ ਦੇ ਮਜਨੂੰ ਕਾ ਟਿੱਲਾ ’ਚ ਪਾਕਿਸਤਾਨੀ ਹਿੰਦੂ ਸ਼ਰਨਾਰਥੀ ਹਨ ਬੁਨਿਆਦੀ ਸਹੂਲਤਾਂ ਤੋਂ ਵਾਂਝੇ
NEXT STORY