ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਖੁੱਲ੍ਹੇ ਮਨ ਨਾਲ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਰੂਰਤ ਪਵੇ ਤਾਂ ਆਲੋਚਨਾ ਵੀ ਕਰੋ ਤਾਂ ਕਿ ਨੀਤੀ ਅਤੇ ਫ਼ੈਸਲਿਆਂ ’ਚ ਬਹੁਤ ਹੀ ਸਕਾਰਾਤਮਕ ਯੋਗਦਾਨ ਮਿਲ ਸਕੇ। ਦੇਸ਼ ਦੇ ਵਿਕਾਸ ਵਿਚ ਮੌਜੂਦਾ ਦੌਰ ਦਾ ਵਿਸ਼ੇਸ਼ ਮਹੱਤਵ ਹੈ, ਇਸ ਲਈ ਸੰਸਦ ਦੇ ਸੈਸ਼ਨ ਦੀ ਵੱਧ ਤੋਂ ਵੱਧ ਵਰਤੋਂ ਰਾਸ਼ਟਰ ਹਿੱਤ ਦੇ ਕੰਮਾਂ ਲਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ, ਇਨ੍ਹਾਂ ਮੁੱਦਿਆਂ ’ਤੇ ਹੰਗਾਮੇ ਦੇ ਆਸਾਰ
ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਭਵਨ ਕੰਪਲੈਕਸ ’ਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਦੀ ਕੋਸ਼ਿਸ਼ ਨਾਲ ਸਦਨ ਚੱਲਦਾ ਹੈ, ਇਸ ਲਈ ਸਦਨ ਦੀ ਮਰਿਆਦਾ ਵਧਾਉਣ ਲਈ ਅਸੀਂ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਇਸ ਸੈਸ਼ਨ ਨੂੰ ਰਾਸ਼ਟਰ ਹਿੱਤ ’ਚ ਸਭ ਤੋਂ ਵੱਧ ਉੁਪਯੋਗ ਕਰੀਏ।
ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਦਨ ਚਰਚਾ ਦਾ ਇਕ ਸੂਖਮ ਮਾਧਿਅਮ ਹੁੰਦਾ ਹੈ ਅਤੇ ਉਹ ਉਸ ਨੂੰ ‘ਤੀਰਥ ਖੇਤਰ’ ਮੰਨਦੇ ਹਨ, ਜਿੱਥੇ ਖੁੱਲ੍ਹੇ ਮਨ ਨਾਲ ਬਹਿਸ ਹੋਵੇ ਅਤੇ ਜ਼ਰੂਰਤ ਪੈਣ ’ਤੇ ਆਲੋਚਨਾ ਵੀ ਹੋਵੇ। ਉਨ੍ਹਾਂ ਨੇ ਕਿਹਾ ਕਿ ਉੱਤਮ ਪ੍ਰਕਾਰ ਦੀ ਸਮੀਖਿਆ ਕਰ ਕੇ ਚੀਜ਼ਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਹੋਵੇ, ਤਾਂ ਕਿ ਨੀਤੀ ਅਤੇ ਫ਼ੈਸਲਿਆਂ ’ਚ ਬਹੁਤ ਹੀ ਸਕਾਰਾਤਮਕ ਯੋਗਦਾਨ ਮਿਲ ਸਕੇ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਵਧੀਆ ਚਰਚਾ ਕਰੋ ਤਾਂ ਕਿ ਸਦਨ ਨੂੰ ਅਸੀਂ ਵੱਧ ਤੋਂ ਵੱਧ ਸਾਰਥਕ ਅਤੇ ਉਪਯੋਗੀ ਬਣਾ ਸਕੀਏ।
ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ, PM ਮੋਦੀ ਨੇ ਪਾਈ ਵੋਟ
NEXT STORY