ਟੀਕਮਗੜ੍ਹ (ਰਾਜੇਸ਼ ਮਿਸ਼ਰਾ)- ਇਕ ਸਮਾਂ ਸੀ ਜਦੋਂ ਘਰ 'ਚ ਧੀ ਪੈਦਾ ਹੋਣਾ ਅਭਿਸ਼ਾਪ ਸਮਝਿਆ ਜਾਂਦਾ ਸੀ ਅਤੇ ਧੀਆਂ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਲੋਕਾਂ ਦੀ ਸੋਚ ਵੀ ਬਦਲ ਗਈ ਹੈ। ਹਰ ਖੇਤਰ 'ਚ ਕੁੜੀਆਂ ਵਧੀਆ ਕਰ ਰਹੀਆਂ ਹਨ ਅਤੇ ਖ਼ੁਦ ਨੂੰ ਮੁੰਡਿਆਂ ਤੋਂ ਬਿਹਤਰ ਸਾਬਤ ਕਰ ਕੇ ਵਿਖਾ ਰਹੀਆਂ ਹਨ। ਹੁਣ ਆਲਮ ਇਹ ਹੈ ਕਿ ਧੀ ਦੇ ਜਨਮ 'ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਜਸ਼ਨ ਦਾ ਮਾਹੌਲ ਹੁੰਦਾ ਹੈ।
ਮੱਧ ਪ੍ਰਦੇਸ਼ ਦੇ ਟੀਕਮਗੜ੍ਹ 'ਚ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ, ਜਿੱਥੇ ਧੀ ਪੈਦਾ ਹੋਣ 'ਤੇ ਇਕ ਪਿਤਾ ਨੂੰ ਦੁੱਗਣੀ ਖੁਸ਼ੀ ਹੋਈ। ਪਿਤਾ ਨੇ ਰੈੱਡ ਕਾਰਪੇਟ ਵਿਛਾ ਕੇ ਨਵਜਨਮੀ ਧੀ ਦਾ ਸਵਾਗਤ ਕੀਤਾ। ਨਾਲ ਹੀ ਕਾਗਜ 'ਤੇ ਧੀ ਦੇ ਪੈਰਾਂ ਦੇ ਨਿਸ਼ਾਨ ਲਏ। ਦਰਅਸਲ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਉਪ ਪ੍ਰਧਾਨ ਪ੍ਰਵੀਣ ਚੌਧਰੀ ਦੇ ਘਰ ਧੀ ਨੇ ਜਨਮ ਲਿਆ। ਧੀ ਦਾ ਜਨਮ ਹੋਣ 'ਤੇ ਪ੍ਰਵੀਣ ਦੇ ਘਰ ਦੀਵਾਲੀ ਜਿਹਾ ਮਾਹੌਲ ਬਣ ਗਿਆ ਸੀ।
ਹਸਪਤਾਲ ਤੋਂ ਜਦੋਂ ਪ੍ਰਵੀਣ ਆਪਣੀ ਪਤਨੀ ਰਾਣੀ ਅਤੇ ਨਵਜਨਮੀ ਬੱਚੇ ਨਾਲ ਘਰ ਪਹੁੰਚੇ ਤਾਂ ਢੋਲ-ਨਗਾੜਿਆਂ ਨਾਲ ਧੀ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ। ਧੀ ਦੇ ਸਵਾਗਤ ਲਈ ਦਰਵਾਜ਼ੇ 'ਤੇ ਰੈੱਡ ਕਾਰਪੇਟ ਵਿਛਾਇਆ ਗਿਆ। ਧੀ ਦੇ ਗ੍ਰਹਿ ਪ੍ਰਵੇਸ਼ ਸਮਾਰੋਹ ਵਿਚ ਮੁਹੱਲੇ ਦੇ ਲੋਕ ਵੀ ਸ਼ਾਮਲ ਹੋਏ। ਓਧਰ ਪ੍ਰਵੀਣ ਨੇ ਦੱਸਿਆ ਕਿ 1 ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ। ਘਰ ਵਿਚ ਪਹਿਲੀ ਧੀ ਦਾ ਜਨਮ ਹੋਣ ਨਾਲ ਪੂਰੇ ਪਰਿਵਾਰ 'ਖੁਸ਼ੀ ਦਾ ਮਾਹੌਲ ਹੈ। ਪ੍ਰਵੀਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਮਾਤਾ-ਪਿਤਾ ਤੋਂ ਇਲਾਵਾ ਦਾਦਾ-ਦਾਦੀ ਵੀ ਨਾਲ ਰਹਿੰਦੇ ਹਨ।
ਪੂਰਬੀ ਖੇਤਰੀ ਕੌਂਸਲ ਦੀ ਮੀਟਿੰਗ ’ਚ ਬੋਲੇ ਸ਼ਾਹ, ਸਰਹੱਦੀ ਖੇਤਰਾਂ ’ਚ ਸੁਰੱਖਿਆ ਵੀ ਸੂਬਿਆਂ ਦੀ ਜ਼ਿੰਮੇਵਾਰੀ
NEXT STORY