ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਇਕ ਨਿੱਜੀ ਕੋਚਿੰਗ ਸੰਸਥਾ ਤੋਂ ਨੀਟ (NEET) ਦੀ ਤਿਆਰੀ ਕਰ ਰਹੀ 17 ਸਾਲਾ ਵਿਦਿਆਰਥਣ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਕੁਝ ਲੋਕਾਂ ਨੇ ਇਕ ਅਧਿਆਪਕ ਨੂੰ ਸ਼ਰ੍ਹੇਆਮ ਨਗਨ ਕਰ ਕੇ ਕੁੱਟਿਆ ਅਤੇ ਉਸ ਨੂੰ ਇਸੇ ਹਾਲਤ 'ਚ ਪੁਲਸ ਥਾਣੇ ਲੈ ਗਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਇਹ ਵੀ ਪੜ੍ਹੋ- VK ਸਿੰਘ ਦਾ ਵੱਡਾ ਬਿਆਨ, ਕਿਹਾ- POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ
ਤੁਕੋਗੰਜ ਪੁਲਸ ਥਾਣੇ ਦੇ ਮੁਖੀ ਜਤਿੰਦਰ ਯਾਦਵ ਨੇ ਦੱਸਿਆ ਕਿ ਨਿੱਜੀ ਕੋਚਿੰਗ ਸੰਸਥਾ ਦੇ ਅਧਿਆਪਕ 'ਤੇ ਦੋਸ਼ ਹੈ ਕਿ ਉਸ ਨੇ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਨਾਬਾਲਗ ਵਿਦਿਆਰਥਣ ਨੂੰ ਪੜ੍ਹਾਈ ਦੇ ਬਹਾਨੇ ਇਕ ਕੈਫੇ 'ਚ ਬੁਲਾਇਆ ਅਤੇ ਉਸ ਨਾਲ ਅਸ਼ਲੀਲ ਹਰਕਤ ਕੀਤੀ। ਯਾਦਵ ਮੁਤਾਬਕ ਦੋਸ਼ੀ ਅਧਿਆਪਕ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦੇ ਇਕ ਸਾਥੀ ਅਧਿਆਪਕ ਨੇ ਪੀੜਤ ਵਿਦਿਆਰਥਣ ਨੂੰ ਫੋਨ ਕਰ ਕੇ ਧਮਕਾਇਆ ਕਿ ਉਹ ਉਸ ਨਾਲ ਹੋਈ ਅਸ਼ਲੀਲ ਹਰਕਤ ਦੀ ਹੱਡ ਬੀਤੀ ਕਿਸੇ ਵੀ ਵਿਅਕਤੀ ਨੂੰ ਨਾ ਸੁਣਾਵੇ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਹੋਣਗੇ।
ਇਹ ਵੀ ਪੜ੍ਹੋ- ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ
ਯਾਦਵ ਮੁਤਾਬਕ ਦੋਹਾਂ ਅਧਿਆਪਕਾਂ ਖਿਲਾਫ਼ ਆਈ. ਪੀ. ਸੀ. ਨਾਲ ਸਬੰਧਤ ਵਿਵਸਥਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਆਪਕ ਨੂੰ ਸ਼ਰ੍ਹੇਆਮ ਨਗਨ ਕਰ ਕੇ ਕੁੱਟੇ ਜਾਣ ਦੀ ਘਟਨਾ 'ਤੇ ਥਾਣਾ ਮੁਖੀ ਨੇ ਕਿਹਾ ਕਿ ਇਸ ਸਬੰਧ 'ਚ ਵੀ ਉੱਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਦਾ ਦਾਅਵਾ, ਦਿੱਲੀ ਸਰਕਾਰ ਦੀਆਂ ਮੁਫ਼ਤ ਸੇਵਾ ਯੋਜਨਾਵਾਂ ਨੇ ਮਹਿੰਗਾਈ ਤੋਂ ਦਿਵਾਈ ਰਾਹਤ
NEXT STORY