ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੰਭੀਰ ਜੈਨੇਟਿਕ ਬੀਮਾਰੀ ਨਾਲ ਜੂਝ ਰਹੇ 18 ਮਹੀਨੇ ਦੇ ਬੱਚੇ ਨੂੰ ਮਿਲਣ ਲਈ ਨਜਫਗੜ੍ਹ ਪਹੁੰਚੇ। ਬੱਚੇ ਦੇ ਪਰਿਵਾਰ ਨੇ ਇਲਾਜ ਲਈ ਚੰਦੇ ਰਾਹੀਂ ਧਨ ਇਕੱਠਾ ਕੀਤਾ ਹੈ। ਬੱਚੇ ਦਾ ਨਾਂ ਕਣਵ ਹੈ, ਜੋ ਕਿ ਸਪਾਈਨਲ ਮਸਕੁਲਰ ਏਟਰੋਫੀ (SMA) ਨਾਂ ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਇਹ ਇਕ ਅਜਿਹੀ ਜੈਨੇਟਿਕ ਬੀਮਾਰੀ ਹੈ, ਜੋ ਦਿਮਾਗ ਦੀ ਨਰਵ ਸੇਲਸ ਅਤੇ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਦੇ ਸ਼ੱਕ ਨੇ ਪੱਟਿਆ ਹੱਸਦਾ-ਖੇਡਦਾ ਪਰਿਵਾਰ, ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ
ਜੇਕਰ ਇਲਾਜ ਨਾ ਕਰਵਾਇਆ ਜਾਵੇ ਤਾਂ ਮਾਸਪੇਸ਼ੀਆਂ ਕਮਜ਼ੋਰ ਅਤੇ ਸਿਗੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਦੀ ਵਜ੍ਹਾ ਤੋਂ ਪਾਚਨ, ਦਿਲ ਅਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਦਾ ਧੜਕਣਾ ਹੋਰ ਤਾਂ ਹੋਰ ਹਿਲਣਾ-ਜੁਲਣਾ ਵੀ ਬੰਦ ਹੋ ਸਕਦਾ ਹੈ। ਕੇਜਰੀਵਾਲ ਮੁਤਾਬਕ SMA ਦੇ ਇਲਾਜ ਵਿਚ ਲਾਏ ਜਾਣ ਵਾਲੇ ਟੀਕੇ ਦੀ ਕੀਮਤ 17.5 ਕਰੋੜ ਰੁਪਏ ਹੈ। ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੰਭੀਰ ਜੈਨੇਟਿਕ ਰੋਗ ਹੈ ਅਤੇ ਦੇਸ਼ 'ਚ ਇਸ ਤਰ੍ਹਾਂ ਦੇ ਸਿਰਫ਼ 9 ਮਾਮਲੇ ਹਨ। ਦਿੱਲੀ 'ਚ ਬੀਮਾਰੀ ਦਾ ਇਹ ਪਹਿਲਾ ਮਾਮਲਾ ਹੈ।
ਇਹ ਵੀ ਪੜ੍ਹੋ- 81 ਹਜ਼ਾਰ ਤੋਂ ਵਧੇਰੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ, ਮੋੜਨੇ ਪੈਣਗੇ PM ਕਿਸਾਨ ਯੋਜਨਾ ਦੇ ਪੈਸੇ
ਕਣਵ ਦੇ ਮਾਪਿਆਂ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੰਜੀਵ ਅਰੋੜਾ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਨੇ ਬੱਚੇ ਦੇ ਇਲਾਜ ਲਈ ਚੰਦਾ ਜਮ੍ਹਾਂ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਦੇ ਦੀ ਮਦਦ ਨਾਲ 10.5 ਕਰੋੜ ਰੁਪਏ ਇਕੱਠੇ ਕੀਤੇ ਅਤੇ ਅਮਰੀਕਾ ਤੋਂ ਦਵਾਈ ਮੰਗਵਾਈ ਗਈ। ਇਲਾਜ ਮਗਰੋਂ ਕਣਵ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋਈ ਅਤੇ ਉਹ ਬੈਠ ਸਕਦਾ ਹੈ ਅਤੇ ਹੱਥ-ਪੈਰ ਹਿਲਾ ਸਕਦਾ ਹੈ। ਮੁੱਖ ਮੰਤਰੀ ਨੇ ਇਸ ਮਹਿੰਗੇ ਟੀਕੇ ਲਈ ਰੁਪਏ ਦਾਨ ਕਰਨ ਵਾਲੀਆਂ ਕੁਝ ਹਸਤੀਆਂ, ਸੰਸਦ ਮੈਂਬਰਾਂ ਸਮੇਤ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਕੇਜਰੀਵਾਲ ਨੇ ਦਵਾਈ 'ਤੇ ਇੰਪੋਰਟ ਡਿਊਟੀ ਹਟਾਉ ਲਈ ਕੇਂਦਰ ਦਾ ਵੀ ਧੰਨਵਾਦ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਂ ਲੁੱਕ 'ਚ ਨਜ਼ਰ ਆਉਣਗੇ ਸੰਸਦ ਭਵਨ ਦੇ ਕਾਮੇ, ਕੁਝ ਅਜਿਹੀ ਹੋਵੇਗੀ ਡਰੈੱਸ
NEXT STORY