ਨਵੀਂ ਦਿੱਲੀ— ਪੁਲਸ ਦੀ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਮੱਧ ਪ੍ਰਦੇਸ਼ ਪੁਲਸ 'ਚ ਕਾਂਸਟੇਬਲ ਦੇ ਹਜ਼ਾਰਾਂ ਅਹੁਦਿਆਂ 'ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਇਸ ਲਈ ਮੱਧ ਪ੍ਰਦੇਸ਼ ਪ੍ਰੋਫ਼ੈਸ਼ਨਲ ਐਗਜ਼ਾਮਿਨੇਸ਼ਨ ਬੋਰਡ (MPPEB) ਨੇ ਅਧਿਕਾਰਤ ਵੈੱਬਸਾਈਟ 'ਤੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ।
ਕੁੱਲ ਅਹੁਦੇ—
4,000
ਜ਼ਰੂਰੀ ਯੋਗਤਾ—
ਦੇਸ਼ ਦੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਾਂ 12ਵੀਂ ਜਮਾਤ ਪਾਸ ਕਰਨ ਵਾਲੇ ਨੌਜਵਾਨ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਲਈ ਘੱਟ ਤੋਂ ਘੱਟ ਉਮਰ ਹੱਦ 18 ਸਾਲ ਅਤੇ ਵੱਧ ਤੋਂ ਵੱਧ 33 ਸਾਲ ਹੋਣੀ ਚਾਹੀਦੀ ਹੈ। ਬੀਬੀਆਂ, ਰਿਜ਼ਰਵੇਸ਼ਨ ਵਰਗਾਂ, ਨਗਰ ਸੈਨਿਕਾਂ, ਸਰਕਾਰੀ, ਨਿਗਮ ਕਾਮਿਆਂ ਲਈ ਵੱਧ ਤੋਂ ਵੱਧ ਉਮਰ ਹੱਦ 38 ਸਾਲ ਹੈ।
ਕਿਵੇਂ ਹੋਵੇਗੀ ਚੋਣ—
ਇਨ੍ਹਾਂ ਅਹੁਦਿਆਂ 'ਤੇ ਲਿਖਤੀ ਪ੍ਰੀਖਿਆ ਅਤੇ ਸਰੀਰਕ ਸਮਰੱਥਾ ਪ੍ਰੀਖਿਆ ਦੇ ਆਧਾਰ 'ਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਪ੍ਰੀਖਿਆ ਦਾ ਆਯੋਜਨ ਮੱਧ ਪ੍ਰਦੇਸ਼ ਪ੍ਰੋਫ਼ੈਸ਼ਨਲ ਐਗਜ਼ਾਮਿਨੇਸ਼ਨ ਬੋਰਡ (MPPEB) ਵਲੋਂ ਹੀ ਕੀਤਾ ਜਾਵੇਗਾ।
ਜ਼ਰੂਰੀ ਤਾਰੀਖ਼ਾਂ—
ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਤਾਰੀਖ਼— 24 ਦਸੰਬਰ 2020
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼— 7 ਜਨਵਰੀ 2020
ਪ੍ਰੀਖਿਆ ਦੀ ਤਾਰੀਖ਼— 6 ਮਾਰਚ 2021 ਤੋਂ ਸ਼ੁਰੂ
ਇੰਝ ਕਰੋ ਅਪਲਾਈ—
ਮੱਧ ਪ੍ਰਦੇਸ਼ ਪੁਲਸ ਕਾਂਸਟੇਬਲ ਭਰਤੀ 2020 ਲਈ ਉਮੀਦਵਾਰਾਂ ਨੂੰ (MPPEB) ਦੀ ਅਧਿਕਾਰਤ ਵੈੱਬਸਾਈਟ http://peb.mp.gov.in 'ਤੇ ਜ਼ਰੀਏ ਆਨਲਾਈਨ ਅਪਲਾਈ ਕਰਨਾ ਹੋਵੇਗਾ।
'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ
NEXT STORY