ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਖੇਤਰ ਦੀ ਸੰਸਦ ਮੈਂਬਰ ਪ੍ਰਤਿਭਾ ਵੀਰਭੱਦਰ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦੀ ਕਮਾਨ ਮਿਲਣ ਦਾ ਪਾਰਟੀ ਨੇ ਸਵਾਗਤ ਕੀਤਾ। ਪ੍ਰਤਿਭਾ ਨੇ ਵੱਡੀ ਜ਼ਿੰਮੇਵਾਰੀ ਮਿਲਣ ਮਗਰੋਂ ਕਿਹਾ ਕਿ ਕਾਂਗਰਸ ਨੂੰ ਵਾਪਸ ਸੱਤਾ ’ਚ ਲਿਆਉਣਾ ਵੱਡੀ ਚੁਣੌਤੀ ਹੈ। ਇਸ ਲਈ ਚੁਣੌਤੀ ਦਾ ਮਿਲ ਕੇ ਸਾਹਮਣਾ ਕਰਨਾ ਹੋਵੇਗਾ ਅਤੇ ਸਾਰੇ ਮਿਲ ਕੇ ਕੰਮ ਕਰਨਗੇ ਤਾਂ ਜਿੱਤ ਪੱਕੀ ਹੈ। ਹੁਣ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਵਰਕਰਾਂ ਨੂੰ ਇਕਜੁੱਟ ਹੋਣਾ ਹੈ। ਅਤੀਤ ’ਚ ਜੋ ਹੋਇਆ, ਉਸ ਨੂੰ ਦੋਹਰਾਉਣਾ ਨਹੀਂ ਹੈ।
ਜ਼ਿਕਰੋਯਗ ਹੈ ਕਿ ਪ੍ਰਤਿਭਾ ਸਾਬਕਾ ਮੁੱਖ ਮੰਤਰੀ ਅਤੇ ਹਿਮਾਚਲ ਦੇ ਕੱਦਾਵਰ ਨੇਤਾ ਵੀਰਭੱਦਰ ਸਿੰਘ ਦੀ ਪਤਨੀ ਹੈ। ਵੀਰਭੱਦਰ ਦੇ ਦਿਹਾਂਤ ਮਗਰੋਂ ਆਲਾਕਮਾਨ ਅਜਿਹੀ ਕਰਿਸ਼ਮਾਈ ਨੇਤਾ ਦੀ ਭਾਲ ’ਚ ਸੀ, ਜੋ ਲੋਕਪ੍ਰਿਅ ਨੇਤਾ ਹੋਵੇ। ਬਾਅਦ ’ਚ ਕਾਂਗਰਸ ’ਚ ਧੜੇਬੰਦੀ ਨੂੰ ਰੋਕਣ ਅਤੇ ਸੰਤੁਲਨ ਬਣਾ ਕੇ ਰੱਖਣ ਲਈ ਪ੍ਰਤਿਭਾ ਸਿੰਘ ਨੂੰ ਪਾਰਟੀ ਦੀ ਕਮਾਨ ਸੌਂਪੀ ਗਈ। ਪ੍ਰਤਿਭਾ ਨੇ ਕਿਹਾ ਕਿ ਅੱਜ ਮਾਤਾ ਭੀਮਾਕਾਲੀ ਸਰਾਹਨ ਦੇ ਦਰਸ਼ਨ ਕਰ ਕੇ ਸ਼ਿਮਲਾ ਪਰਤੇਗੀ। ਸਾਬਕਾ ਕਾਂਗਰਸ ਪ੍ਰਧਾਨ ਅਤੇ ਨਾਦੌਨ ਤੋਂ ਵਿਧਾਇਕ ਸੁਖਵਿੰਦਰ ਸੁਕਖੂ ਨੂੰ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਉਹ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਵੀ ਹੋਣਗੇ, ਜਦਕਿ ਮੁਕੇਸ਼ ਵਿਰੋਧੀ ਧਿਰ ਦੇ ਨੇਤਾ ਹੀ ਰਹਿਣਗੇ।
'ਹੇਟ ਇਨ ਇੰਡੀਆ' ਅਤੇ 'ਮੇਕ ਇਨ ਇੰਡੀਆ' ਨਾਲ-ਨਾਲ ਨਹੀਂ ਚੱਲ ਸਕਦੇ : ਰਾਹੁਲ ਗਾਂਧੀ
NEXT STORY