ਗੁਣਾ- ਮੱਧ ਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ਤੋਂ ਦੁਖ਼ਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਮੀਂਹ ਦੇ ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ ਦੋ ਸਕੀਆਂ ਭੈਣਾਂ ਸਮੇਤ ਇਕ ਹੀ ਪਰਿਵਾਰ ਦੀਆਂ 3 ਬੱਚੀਆਂ ਦੀ ਮੌਤ ਹੋ ਗਈ। ਗੁਣਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਪੰਕਜ ਸ਼੍ਰੀਵਾਸਤਵ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਮ੍ਰਿਗਵਾਸ ਇਲਾਕੇ ਦੇ ਕੜੀਆਕਲਾ ਪਿੰਡ ਦੀ ਹੈ।
ਇਹ ਵੀ ਪੜ੍ਹੋ- ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ
ਇਕੋਂ ਹੀ ਪਰਿਵਾਰ ਦੀਆਂ ਬੱਚੀਆਂ ਦੀ ਮੌਤ-
ਪੰਕਜ ਨੇ ਦੱਸਿਆ ਕਿ ਮ੍ਰਿਤਕ ਬੱਚੀਆਂ ਦੀ ਪਛਾਣ ਕੜੀਆਕਲਾ ਪਿੰਡ ਵਜੋਂ ਹੋਈ ਹੈ। ਉਨ੍ਹਾਂ ਬੱਚੀਆਂ ਦੀ ਪਛਾਣ- ਸੁਹਾਨਾ ਮੀਨਾ (9), ਉਸ ਦੀ ਸਕੀ ਭੈਣ ਪ੍ਰਗਿਆ ਮੀਨਾ (7) ਅਤੇ ਚਚੇਰੀ ਭੈਣ ਰਿਤੂ ਮੀਨਾ (5) ਦੇ ਰੂਪ ’ਚ ਕੀਤੀ ਗਈ ਹੈ। ਪੁਲਸ ਮੁਤਾਬਕ ਤਿੰਨੋਂ ਬੱਚੀਆਂ ਸ਼ਨੀਵਾਰ ਦੁਪਹਿਰ ਨੂੰ ਆਪਣੇ ਘਰ ਤੋਂ ਖੇਤਾਂ ’ਚ ਜਾਣ ਲਈ ਨਿਕਲੀਆਂ ਸਨ ਪਰ ਜਦੋਂ ਉਹ ਦੇਰ ਸ਼ਾਮ ਤੱਕ ਵਾਪਸ ਨਹੀਂ ਪਰਤੀਆਂ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ- ਲਾਚਾਰ ਗ਼ਰੀਬ ਪਿਓ ਪੂਰੀ ਨਹੀਂ ਕਰ ਸਕਿਆ ਪ੍ਰਾਈਵੇਟ ਸਕੂਲ 'ਚ ਪੜ੍ਹਨ ਦੀ ਇੱਛਾ, ਧੀ ਨੇ ਵੱਢ ਲਿਆ ਗਲ਼ਾ
ਪਰਿਵਾਰ ਨੂੰ ਸੌਂਪੀਆਂ ਗਈਆਂ ਲਾਸ਼ਾਂ-
ਪੁਲਸ ਮੁਤਾਬਕ ਬੱਚੀਆਂ ਸ਼ਨੀਵਾਰ ਰਾਤ ਨੂੰ ਮੀਂਹ ਦੇ ਪਾਣੀ ਨਾਲ ਭਰੇ ਟੋਏ ’ਚ ਮ੍ਰਿਤਕ ਮਿਲੀਆਂ। ਪੰਕਜ ਸ਼੍ਰੀਵਾਸਤਵ ਮੁਤਾਬਕ ਸੋਮਵਾਰ ਸਵੇਰੇ ਪੋਸਟਮਾਰਟਮ ਮਗਰੋਂ ਤਿੰਨੋਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ
ਚੰਡਿਕਾ ਮੰਦਰ ’ਚ ਮਾਂ ਸਤੀ ਦੇ ਨੇਤਰ ਦੀ ਹੁੰਦੀ ਪੂਜਾ, ਅੱਖਾਂ ਦੇ ਰੋਗ ਤੋਂ ਮਿਲਦੀ ਹੈ ਮੁਕਤੀ
NEXT STORY